Lectionary Calendar
Friday, May 17th, 2024
the Seventh Week after Easter
Attention!
StudyLight.org has pledged to help build churches in Uganda. Help us with that pledge and support pastors in the heart of Africa.
Click here to join the effort!

Read the Bible

ਬਾਇਬਲ

ਦਾਨੀ ਐਲ 7

1 ਬੇਲਸ਼ਸ੍ਸਰ ਦੇ ਬਾਬਲ ਦੇ ਰਾਜ ਦੇ ਪਹਿਲੇ ਵਰ੍ਹੇ ਦੌਰਾਨ, ਦਾਨੀੇਲ ਨੂੰ ਇੱਕ ਸੁਪਨਾ ਆਇਆ। ਜਦੋਂ ਦਾਨੀੇਲ ਆਪਣੇ ਬਿਸਤਰ ਵਿੱਚ ਲੇਟਿਆ ਹੋਇਆ ਸੀ ਤਾਂ ਉਸਨੇ ਇਹ ਦਰਸ਼ਨ ਦੇੇਖੇ। ਦਾਨੀੇਲ ਨੇ ਜੋ ਸੁਪਨੇ ਵਿੱਚ ਦੇਖਿਆ ਉਸ ਬਾਰੇ ਲਿਖਿਆ।2 ਦਾਨੀੇਲ ਨੇ ਆਖਿਆ, "ਮੈਂ ਰਾਤ ਵੇਲੇ ਆਪਣਾ ਦਰਸ਼ਨ ਦੇਖਿਆ। ਦਰਸ਼ਨ ਵਿੱਚ ਚਹੁਂਆਂ ਪਾਸਿਓ ਹਵਾ ਵਗ ਰਹੀ ਸੀ, ਉਨ੍ਹਾਂ ਹਵਾਵਾਂ ਨੇ ਮਹਾਨ ਸਮੁੰਦਰ ਨੂੰ ਅਸ਼ਾਂਤ ਕਰ ਦਿੱਤਾ ਸੀ।3 ਮੈਂ ਚਾਰ ਵੱਡੇ ਜਾਨਵਰ ਦੇਖੇ, ਅਤੇ ਹਰੇਕ ਹਰ ਦੂਸਰੇ ਨਾਲੋਂ ਵੱਖਰਾ ਸੀ। ਉਹ ਚਾਰੇ ਜਾਨਵਰ ਸਮੁੰਦਰ ਵਿੱਚੋਂ ਬਾਹਰ ਆਏ ਸਨ।4 "ਪਹਿਲਾ ਜਾਨਵਰ ਸ਼ੇਰ ਵਰਗਾ ਦਿਖਾਈ ਦਿੰਦਾ ਸੀ, ਅਤੇ ਇਸਦੇ ਬਾਜ਼ ਵਾਂਗ ਖੰਭ ਸਨ। ਮੈਂ ਇਸ ਜਾਨਵਰ ਨੂੰ ਗੋਰ ਨਾਲ ਦੇਖਿਆ। ਇਸਦੇ ਖੰਭ ਇਸਤੋਂ ਪਾਟੇ ਹੋਏ ਸਨ। ਇਸਨੂੰ ਧਰਤੀ ਉੱਤੋਂ ਇਸ ਤਰ੍ਹਾਂ ਉਠਾਇਆ ਗਿਆ ਕਿ ਇਹ ਆਪਣੇ ਦੋ ਪੈਰਾਂ ਉੱਤੇ ਆਦਮੀ ਵਾਂਗ ਖੜਾ ਹੋ ਗਿਆ। ਅਤੇ ਇਸਨੂੰ ਆਦਮੀ ਦਾ ਦਿਲ (ਮਨ) ਦਿੱਤਾ ਗਿਆ।5 "ਅਤੇ ਫ਼ੇਰ ਮੈਂ ਓਥੇ ਆਪਣੇ ਸਾਮ੍ਹਣੇ ਇੱਕ ਦੂਸਰਾ ਜਾਨਵਰ ਦੇਖਿਆ। ਇਹ ਜਾਨਵਰ ਰਿੱਛ ਵਰਗਾ ਦਿਖਾਈ ਦਿੰਦਾ ਸੀ। ਇਹ ਆਪਣੇ ਇੱਕ ਪਾਸੇ ਵੱਲੋਂ ਉਠਿਆ ਹੋਇਆ ਸੀ ਅਤੇ ਮੈਂ ਇਸਦੇ ਮੂੰਹ ਅੰਦਰ ਦੰਦਾਂ ਵਿਚਕਾਰ ਤਿੰਨ ਪਸਲੀਆਂ ਵੇਖੀਆਂ। ਇਸਨੂੰ ਆਖਿਆ ਗਿਆ,

9 ਉੱਠ ਅਤੇ ਕਾਫ਼ੀ ਸਾਰਾ ਮਾਸ ਖਾ ਜਾ।'6 "ਇਸ ਮਗਰੋਂ, ਮੈਂ ਦੇਖਿਆ ਅਤੇ ਓਥੇ ਮੇਰੇ ਸਾਮ੍ਹਣੇ ਇੱਕ ਹੋਰ ਜਾਨਵਰ ਸੀ। ਇਹ ਜਾਨਵਰ ਚੀਤੇ ਵਰਗਾ ਦਿਖਾਈ ਦਿੰਦਾ ਸੀ। ਅਤੇ ਚੀਤੇ ਦੀ ਪਿੱਠ ਉੱਤੇ ਚਾਰ ਖੰਭ ਸਨ। ਖੰਭ ਕਿਸੇ ਪੰਛੀ ਦੇ ਖੰਭਾਂ ਵਾਂਗ ਨਜ਼ਰ ਆਉਦੇ ਸਨ। ਇਸ ਜਾਨਵਰ ਦੇ ਚਾਰ ਸਿਰ ਸਨ। ਇਸਨੂੰ ਹਕੂਮਤ ਕਰਨ ਦਾ ਅਧਿਕਾਰ ਮਿਲਿਆ ਹੋਇਆ ਸੀ।7 "ਇਸਤੋਂ ਮਗਰੋਂ, ਮੈਂ ਰਾਤ ਵੇਲੇ ਆਪਣੇ ਦਰਸ਼ਨ ਅੰਦਰ ਦੇਖਿਆ, ਅਤੇ ਓਥੇ ਮੇਰੇ ਸਾਮ੍ਹਣੇ ਇੱਕ ਚੌਬਾ ਜਾਨਵਰ ਸੀ। ਇਹ ਜਾਨਵਰ ਬੜਾ ਕਮੀਨਾ ਅਤੇ ਭਿਆਨਕ ਦਿਖਾਈ ਦਿੰਦਾ ਸੀ।ਇਹ ਬਹੁਤ ਤਾਕਤਵਰ ਦਿਖਾਈ ਦਿੰਦਾ ਸੀ। ਇਸਦੇ ਲੰਮੇ ਲੋਹੇ ਦੇ ਦੰਦ ਸਨ। ਇਹ ਜਾਨਵਰ ਆਪਣੇ ਸ਼ਿਕਾਰਾਂ ਨੂੰ ਕੁਚਲ ਦਿੰਦਾ ਸੀ ਤੇ ਖਾ ਜਾਂਦਾ ਸੀ। ਅਤੇ ਇਹ ਜਾਨਵਰ ਆਪਣੇ ਸ਼ਿਕਾਰ ਦੇ ਬਚੇ ਖੁਚੇ ਹਿਸਿਆਂ ਨੂੰ ਪੈਰਾਂ ਹੇਠਾਂ ਲਿਤਾੜਦਾ ਸੀ। ਇਹ ਚੌਬਾ ਜਾਨਵਰ ਉਨ੍ਹਾਂ ਸਾਰੇ ਜਾਨਵਰਾਂ ਨਾਲੋਂ ਵੱਖਰਾ ਸੀ ਜਿਨ੍ਹਾਂ ਨੂੰ ਮੈਂ ਇਸ ਤੋਂ ਪਹਿਲਾਂ ਦੇਖਿਆ ਸੀ। ਜਾਨਵਰ ਦੇ ਦਸ ਸਿੰਗ ਸਨ।8 "ਮੈਂ ਉਨ੍ਹਾਂ ਸਿੰਗਾ ਬਾਰੇ ਸੋਚ ਹੀ ਰਿਹਾ ਸਾਂ ਅਤੇ ਫ਼ੇਰ ਉਨ੍ਹਾਂ ਸਿੰਗਾਂ ਦਰਮਿਆਨ ਇੱਕ ਹੋਰ ਸਿੰਗ ਉੱਗ ਆਇਆ। ਇਹ ਸਿੰਗ ਇੱਕ ਛੋਟਾ ਸਿੰਗ ਸੀ। ਇਸ ਛੋਟੇ ਸਿੰਗ ਉੱਤੇ ਅੱਖਾਂ ਲੱਗੀਆਂ ਹੋਈਆਂ ਸਨ - ਅੱਖਾਂ ਬੰਦੇ ਦੀਆਂ ਅੱਖਾਂ ਵਾਂਗ ਦਿਖਾਈ ਦਿੰਦੀਆਂ ਸਨ। ਅਤੇ ਇਸ ਛੋਟੇ ਸਿੰਗ ਉੱਤੇ ਇੱਕ ਮੂੰਹ ਵੀ ਸੀ। ਮੂੰਹ ਮਹਾਨ ਗੱਲਾਂ ਬੋਲ ਰਿਹਾ ਸੀ। ਛੋਟੇ ਸਿੰਗ ਨੇ ਦੂਸਰੇ ਸਿੰਗਾਂ ਵਿੱਚੋਂ ਤਿੰਨ ਸਿੰਗ ਪੁੱਟ ਲੇ।

9 ਉੱਠ ਅਤੇ ਕਾਫ਼ੀ ਸਾਰਾ ਮਾਸ ਖਾ ਜਾ।'6 "ਇਸ ਮਗਰੋਂ, ਮੈਂ ਦੇਖਿਆ ਅਤੇ ਓਥੇ ਮੇਰੇ ਸਾਮ੍ਹਣੇ ਇੱਕ ਹੋਰ ਜਾਨਵਰ ਸੀ। ਇਹ ਜਾਨਵਰ ਚੀਤੇ ਵਰਗਾ ਦਿਖਾਈ ਦਿੰਦਾ ਸੀ। ਅਤੇ ਚੀਤੇ ਦੀ ਪਿੱਠ ਉੱਤੇ ਚਾਰ ਖੰਭ ਸਨ। ਖੰਭ ਕਿਸੇ ਪੰਛੀ ਦੇ ਖੰਭਾਂ ਵਾਂਗ ਨਜ਼ਰ ਆਉਦੇ ਸਨ। ਇਸ ਜਾਨਵਰ ਦੇ ਚਾਰ ਸਿਰ ਸਨ। ਇਸਨੂੰ ਹਕੂਮਤ ਕਰਨ ਦਾ ਅਧਿਕਾਰ ਮਿਲਿਆ ਹੋਇਆ ਸੀ।7 "ਇਸਤੋਂ ਮਗਰੋਂ, ਮੈਂ ਰਾਤ ਵੇਲੇ ਆਪਣੇ ਦਰਸ਼ਨ ਅੰਦਰ ਦੇਖਿਆ, ਅਤੇ ਓਥੇ ਮੇਰੇ ਸਾਮ੍ਹਣੇ ਇੱਕ ਚੌਬਾ ਜਾਨਵਰ ਸੀ। ਇਹ ਜਾਨਵਰ ਬੜਾ ਕਮੀਨਾ ਅਤੇ ਭਿਆਨਕ ਦਿਖਾਈ ਦਿੰਦਾ ਸੀ।ਇਹ ਬਹੁਤ ਤਾਕਤਵਰ ਦਿਖਾਈ ਦਿੰਦਾ ਸੀ। ਇਸਦੇ ਲੰਮੇ ਲੋਹੇ ਦੇ ਦੰਦ ਸਨ। ਇਹ ਜਾਨਵਰ ਆਪਣੇ ਸ਼ਿਕਾਰਾਂ ਨੂੰ ਕੁਚਲ ਦਿੰਦਾ ਸੀ ਤੇ ਖਾ ਜਾਂਦਾ ਸੀ। ਅਤੇ ਇਹ ਜਾਨਵਰ ਆਪਣੇ ਸ਼ਿਕਾਰ ਦੇ ਬਚੇ ਖੁਚੇ ਹਿਸਿਆਂ ਨੂੰ ਪੈਰਾਂ ਹੇਠਾਂ ਲਿਤਾੜਦਾ ਸੀ। ਇਹ ਚੌਬਾ ਜਾਨਵਰ ਉਨ੍ਹਾਂ ਸਾਰੇ ਜਾਨਵਰਾਂ ਨਾਲੋਂ ਵੱਖਰਾ ਸੀ ਜਿਨ੍ਹਾਂ ਨੂੰ ਮੈਂ ਇਸ ਤੋਂ ਪਹਿਲਾਂ ਦੇਖਿਆ ਸੀ। ਜਾਨਵਰ ਦੇ ਦਸ ਸਿੰਗ ਸਨ।8 "ਮੈਂ ਉਨ੍ਹਾਂ ਸਿੰਗਾ ਬਾਰੇ ਸੋਚ ਹੀ ਰਿਹਾ ਸਾਂ ਅਤੇ ਫ਼ੇਰ ਉਨ੍ਹਾਂ ਸਿੰਗਾਂ ਦਰਮਿਆਨ ਇੱਕ ਹੋਰ ਸਿੰਗ ਉੱਗ ਆਇਆ। ਇਹ ਸਿੰਗ ਇੱਕ ਛੋਟਾ ਸਿੰਗ ਸੀ। ਇਸ ਛੋਟੇ ਸਿੰਗ ਉੱਤੇ ਅੱਖਾਂ ਲੱਗੀਆਂ ਹੋਈਆਂ ਸਨ - ਅੱਖਾਂ ਬੰਦੇ ਦੀਆਂ ਅੱਖਾਂ ਵਾਂਗ ਦਿਖਾਈ ਦਿੰਦੀਆਂ ਸਨ। ਅਤੇ ਇਸ ਛੋਟੇ ਸਿੰਗ ਉੱਤੇ ਇੱਕ ਮੂੰਹ ਵੀ ਸੀ। ਮੂੰਹ ਮਹਾਨ ਗੱਲਾਂ ਬੋਲ ਰਿਹਾ ਸੀ। ਛੋਟੇ ਸਿੰਗ ਨੇ ਦੂਸਰੇ ਸਿੰਗਾਂ ਵਿੱਚੋਂ ਤਿੰਨ ਸਿੰਗ ਪੁੱਟ ਲੇ।

9 "ਦੇਖ ਰਿਹਾ ਸਾਂ ਜਦੋਂ ਮੈਂ ਰੱਖੇ ਜਾ ਰਹੇ ਸਨ ਤਖਤ ਆਪਣੀਆਂ ਥਾਵਾਂ ਉੱਤੇ। ਅਤੇ ਪ੍ਰਾਚੀਨ ਪਤਸ਼ਾਹ ਬੈਠਾ ਸੀ ਆਪਣੇ ਤਖਤ ਉੱਤੇ ਉਸਦੇ ਬਸਤਰ ਬਰਫ਼ ਜਿੰਨੇ ਸਫ਼ੇਦ ਸਨ। ਸਿਰ ਦੇ ਵਾਲ ਓਸਦੇ ਸਨ ਸਫ਼ੇਦ ਸਨ ਇਹ ਚਿੱਟੀ ਉਨ ਜਿਹੇ। ਤਖਤ ਸੀ ਉਸਦਾ ਬਣਿਆ ਅਗਨ ਦਾ ਅਤੇ ਪਹੀੇ ਤਖਤ ਦੇ ਸਨ ਬਣੇ ਲਾਟਾਂ ਦੇ।10 ਅਗ੍ਗ ਦਾ ਦਰਿਆ ਇੱਕ ਸੀ ਵਗਦਾ ਪਿਆ ਸਾਮ੍ਹਣੇ ਪਰਾਚੀਨ ਰਾਜੇ ਦੇ। ਹਜਾਰਾਂ ਦੇ ਹਜਾਰਾਂ ਲੋਕ ਉਸਦੀ ਸੇਵਾ ਕਰ ਰਹੇ ਸਨ। ਦਸ ਹਜ਼ਾਰ ਵਾਰੀ ਦਸ ਹਜ਼ਾਰ ਲੋਕ ਉਸਦੇ ਅੱਗੇ ਖਲੋਤੇ ਹੋਏ ਸਨ। ਇਹ ਸੀ ਜਿਵੇਂ ਕਚਿਹਰੀ ਹੋਵੇ ਸ਼ੁਰੂ ਹੋਣ ਵਾਲੀ ਅਤੇ ਕਿਤਾਬਾਂ ਹੋਣ ਖੁਲ੍ਹੀਆਂ।11 "ਮੈਂ ਦੇਖਦਾ ਰਿਹਾ ਕਿਉਂ ਕਿ ਛੋਟਾ ਸਿੰਗ ਮਹਾਨ ਗੱਲਾਂ ਬੋਲਦਾ ਰਿਹਾ। ਮੈਂ ਓਨੀ ਦੇਰ ਤੱਕ ਦੇਖਦਾ ਰਿਹਾ ਜਦੋਂ ਆਖਿਰਕਾਰ ਚੌਬਾ ਜਾਨਵਰ ਮਾਰਿਆ ਗਿਆ। ਇਸਦਾ ਸ਼ਰੀਰ ਨਸ਼ਟ ਕਰ ਦਿੱਤਾ ਗਿਆ ਅਤੇ ਇਸਨੂੰ ਬਲਦੀ ਅੱਗ ਵਿੱਚ ਸੁੱਟ ਦਿੱਤਾ ਗਿਆ।12 ਹੋਰਨਾਂ ਜਾਨਵਰਾਂ ਦਾ ਅਧਿਕਾਰ ਤੇ ਹਕੂਮਤ ਉਨ੍ਹਾਂ ਕੋਲੋਂ ਲੈ ਲਈ ਗਈ। ਪਰ ਉਨ੍ਹਾਂ ਨੂੰ ਕੁਝ ਸਮੇਂ ਤੱਕ ਰਹਿਣ ਦੀ ਇਜਾਜ਼ਤ ਦਿੱਤੀ ਗਈ।13 "ਰਾਤ ਵੇਲੇ ਆਪਣੇ ਦਰਸ਼ਨ ਵਿੱਚ ਮੈਂ ਦੇਖਿਆ, ਅਤੇ ਓਥੇ ਮੇਰੇ ਸਾਮ੍ਹਣੇ ਇੱਕ ਬੰਦਾ ਸੀ ਜਿਹੜਾ ਬੰਦੇ ਵਾਂਗ ਦਿਖਾਈ ਦਿੰਦਾ ਸੀ। ਉਹ ਅਕਾਸ਼ ਵਿੱਚੋਂ ਬਦਲਾਂ ਉੱਤੇ ਆ ਰਿਹਾ ਸੀ। ਉਹ ਪ੍ਰਾਚੀਨ ਪਾਤਸ਼ਾਹ ਕੋਲ ਆਇਆ ਅਤੇ ਉਹ ਉਸਨੂੰ ਉਸਦੇ ਸਾਮ੍ਹਣੇ ਲੈ ਆਏ।14 "ਜਿਹੜਾ ਬੰਦਾ ਮਨੁੱਖ ਵਾਂਗ ਦਿਖਾਈ ਦਿੰਦਾ ਸੀ ਉਸਨੂੰ ਅਧਿਕਾਰ, ਪਰਤਾਪ ਅਤੇ ਪੂਰੀ ਹਕੂਮਤੀ ਸ਼ਕਤੀ ਦਿੱਤੀ ਗਈ। ਹਰ ਕੌਮ ਅਤੇ ਹਰ ਭਾਸ਼ਾ ਦੇ ਲੋਕ ਉਸਦੀ ਉਪਾਸਨਾ ਕਰਨਗੇ। ਉਸਦੀ ਹਕੂਮਤ ਹਮੇਸ਼ਾ ਰਹੇਗੀ। ਉਸਦਾ ਰਾਜ ਸਦਾ ਰਹੇਗਾ। ਇਸਦਾ ਕਦੇ ਨਾਸ਼ ਨਹੀਂ ਹੋਵੇਗਾ।

15 "ਮੈਂ, ਦਾਨੀੇਲ, ਬਹੁਤ ਉਲਝਣ ਵਿੱਚ ਅਤੇ ਫ਼ਿਕਰਮੰਦ ਸੀ। ਜਿਹੜੇ ਦਰਸ਼ਨ ਮੇਰੇ ਮਨ ਵਿੱਚੋਂ ਲੰਘੇ ਸਨ ਉਨ੍ਹਾਂ ਨੇ ਮੈਨੂੰ ਬਿਪਤਾ ਵਿੱਚ ਪਾ ਦਿੱਤਾ ਸੀ।16 ਮੈਂ ਉਨ੍ਹਾਂ ਵਿੱਚੋਂ ਇੱਕ ਦੇ ਨੇੜੇ ਗਿਆ, ਜਿਹੜਾ ਉੱਥੇ ਖੜਾ ਸੀ। ਮੈਂ ਉਸਨੂੰ ਪੁਛਿਆ ਕਿ ਇਸ੍ਸ ਸਾਰੇ ਕੁਝ ਦਾ ਕੀ ਅਰਬ ਸੀ। ਇਸ ਲਈ ਉਸਨੇ ਮੈਨੂੰ ਦੱਸਿਆ। ਉਸਨੇ ਮੈਨੂੰ ਸਮਝਾਇਆ ਕਿ ਇਨ੍ਹਾਂ ਚੀਜ਼ਾਂ ਦਾ ਕੀ ਅਰਬ ਸੀ।17 ਉਸਨੇ ਆਖਿਆ,

9 ਚਾਰ ਵੱਡੇ ਜਾਨਵਰ ਚਾਰ ਰਾਜ ਹਨ। ਇਹ ਚਾਰੇ ਰਾਜ ਧਰਤੀ ਵਿੱਚੋਂ ਨਿਕਲਣਗੇ। ਪਰ ਪਰਮੇਸ਼ੁਰ ਦੇ ਖਾਸ ਬੰਦੇ ਰਾਜ ਹਾਸਿਲ ਕਰਨਗੇ। ਅਤੇ ਉਨ੍ਹਾਂ ਕੋਲ ਸਦਾ ਸਦਾ ਲਈ ਰਾਜ ਰਹੇਗਾ।18 ਅਤੇ ਬਾਅਦ ਵਿੱਚ ਅੱਤ ਉੱਚ ਦੇ ਪਵਿੱਤਰ ਪੁਰਖ ਰਾਜ ਪ੍ਰਾਪਤ ਕਰਨਗੇ ਅਤੇ ਉਹ ਰਾਜ ਸਦਾ ਲਈ ਰੱਖਣਗੇ।'19 "ਫ਼ੇਰ ਮੈਂ ਜਾਨਣਾ ਚਾਹਿਆ ਕਿ ਚੌਬਾ ਜਾਨਵਰ ਕੀ ਸੀ ਅਤੇ ਇਸਦਾ ਅਰਬ ਕੀ ਸੀ। ਚੌਬਾ ਜਾਨਵਰ ਹੋਰਨਾਂ ਸਾਰਿਆਂ ਜਾਨਵਰਾਂ ਨਾਲੋਂ ਭਿਂਨ ਸੀ। ਇਹ ਬਹੁਤ ਭਿਆਨਕ ਸੀ। ਇਸਦੇ ਦੰਦ ਲੋਹੇ ਦੇ ਅਤੇ ਪੰਜੇ ਕਾਂਸੀ ਦੇ ਸਨ। ਇਹ ਉਹ ਜਾਨਵਰ ਸੀ ਜਿਹੜਾ ਆਪਣੇ ਸ਼ਿਕਾਰ ਨੂੰ ਪੂਰੀ ਤਰ੍ਹਾਂ ਕੁਚਲ ਦਿੰਦਾ ਸੀ ਤੇ ਖਾ ਜਾਂਦਾ ਸੀ। ਅਤੇ ਇਹ ਆਪਣੇ ਸ਼ਿਕਾਰਾਂ ਦੇ ਬਚੇ ਖੁਚੇ ਅਵਸ਼ੇਸ਼ਾਂ ਨੂੰ ਲਿਤਾੜ ਦਿੰਦਾ ਸੀ।20 ਅਤੇ ਮੈਂ ਜਾਨਣਾ ਚਾਹੁੰਦਾ ਸੀ ਕਿ ਚੌਬੇ ਜਾਨਵਰ ਦੇ ਸਿਰ ਉਤ੍ਤਲੇ ਦਸ ਸਿੰਗ ਕੀ ਸਨ। ਅਤੇ ਮੈਂ ਉਸ ਛੋਟੇ ਸਿੰਗ ਬਾਰੇ ਵੀ ਜਾਨਣਾ ਚਾਹੁੰਦਾ ਸਾਂ, ਜਿਹੜਾ ਉੱਥੇ ਉਗਿਆ ਹੋਇਆ ਸੀ। ਉਸ ਛੋਟੇ ਸਿੰਗ ਨੇ ਦਸਾਂ ਸਿੰਗਾਂ ਵਿੱਚੋਂ ਤਿੰਨਾਂ ਨੂੰ ਪੁੱਟ ਦਿੱਤਾ ਸੀ। ਉਹ ਛੋਟਾ ਸਿੰਗ ਬਾਕੀ ਸਿੰਗਾਂ ਨਾਲੋਂ ਵਧੇਰੇ ਕਮੀਨਾ ਨਜ਼ਰ ਆਉਂਦਾ ਸੀ। ਅਤੇ ਉਹ ਛੋਟਾ ਸਿੰਗ ਲਗਾਤਾਰ ਮਹਾਨ ਗੱਲਾਂ ਬੋਲ ਰਿਹਾ ਸੀ।21 ਜਿਵੇਂ ਮੈਂ ਦੇਖ ਰਿਹਾ ਸੀ, ਇਸ ਛੋਟੇ ਸਿੰਗ ਨੇ ਪਰਮੇਸ਼ੁਰ ਦੇ ਖਾਸ ਲੋਕਾਂ ਉੱਤੇ ਹਮਲਾ ਕਰਨ ਅਤੇ ਉਨ੍ਹਾਂ ਦੇ ਖਿਲਾਫ਼ ਜੰਗ ਕਰਨੀ ਸ਼ੁਰੂ ਕਰ ਦਿੱਤੀ। ਅਤੇ ਉਹ ਸਿੰਗ ਉਨ੍ਹਾਂ ਨੂੰ ਮਾਰ ਰਿਹਾ ਸੀ।22 ਛੋਟਾ ਸਿੰਗ ਉਦੋਂ ਤੱਕ ਪਰਮੇਸ਼ੁਰ ਦੇ ਲੋਕਾਂ ਨੂੰ ਮਾਰਦਾ ਰਿਹਾ ਜਦੋਂ ਤੱਕ ਕਿ ਪ੍ਰਾਚੀਨ ਪਾਤਸ਼ਾਹ ਆ ਨਹੀਂ ਗਿਆ ਅਤੇ ਉਸਦੇ ਬਾਰੇ ਨਿਰਣਾ ਨਹੀਂ ਕੀਤਾ। ਪ੍ਰਾਚੀਨ ਪਾਤਸ਼ਾਹ ਨੇ ਉਸ ਛੋਟੇ ਸਿੰਗ ਬਾਰੇ ਨਿਰਣੇ ਦਾ ਐਲਾਨ ਕਰ ਦਿੱਤਾ। ਇਸ ਨਿਰਣੇ ਨਾਲ ਪਰਮੇਸ਼ੁਰ ਦੇ ਖਾਸ ਲੋਕਾਂ ਨੂੰ ਸਹਾਇਤਾ ਮਿਲੀ ਅਤੇ ਉਨ੍ਹਾਂ ਨੂੰ ਰਾਜ ਮਿਲ ਗਿਆ।23 "ਅਤੇ ਉਸਨੇ ਮੈਨੂੰ ਇਹ ਸਮਝਾਇਆ:

9 ਚੌਬਾ ਜਾਨਵਰ ਉਹ ਚੌਬਾ ਰਾਜ ਹੈ ਜਿਹੜਾ ਧਰਤੀ ਉੱਤੇ ਆਵੇਗਾ। ਇਹ ਹੋਰ ਸਾਰੇ ਰਾਜਾਂ ਨਾਲੋਂ ਵੱਖਰਾ ਹੋਵੇਗਾ। ਚੌਬਾ ਰਾਜ ਧਰਤੀ ਉਤ੍ਤਲੇ ਸਾਰੇ ਲੋਕਾਂ ਨੂੰ ਤਬਾਹ ਕਰ ਦੇਵੇਗਾ। ਇਹ ਧਰਤੀ ਉਤ੍ਤਲੀਆਂ ਸਾਰੀਆਂ ਕੌਮਾਂ ਨੂੰ ਲਿਤਾੜ ਦੇਵੇਗਾ ਅਤੇ ਕੁਚਲ ਦੇਵੇਗਾ।24 ਦਸ ਸਿੰਗ ਉਹ ਦਸ ਰਾਜੇ ਹਨ ਜਿਹੜੇ ਇਸ ਚੌਬੇ ਰਾਜ ਵਿੱਚੋਂ ਆਉਣਗੇ। ਜਦੋਂ ਇਹ ਦਸ ਰਾਜੇ ਚਲੇ ਜਾਣਗੇ ਤਾਂ ਇੱਕ ਹੋਰ ਰਾਜਾ ਆਵੇਗਾ। ਉਹ ਉਨ੍ਹਾਂ ਰਾਜਿਆਂ ਨਾਲੋਂ ਵੱਖਰਾ ਹੋਵੇਗਾ ਜਿਨ੍ਹਾਂ ਨੇ ਉਸਤੋਂ ਪਹਿਲਾਂ ਹਕੂਮਤ ਕੀਤੀ ਸੀ। ਉਹ ਹੋਰਨਾਂ ਰਾਜਿਆਂ ਵਿੱਚੋਂ ਤਿੰਨਾਂ ਨੂੰ ਹਰਾ ਦੇਵੇਗਾ।25 ਇਹ ਖਾਸ ਪਾਤਸ਼ਾਹ ਅੱਤ ਮਹਾਨ ਪਰਮੇਸ਼ੁਰ ਦੇ ਵਿਰੁੱਧ ਗੱਲਾਂ ਕਰੇਗਾ। ਅਤੇ ਉਹ ਰਾਜਾ ਪਰਮੇਸ਼ੁਰ ਦੇ ਖਾਸ ਬੰਦਿਆਂ ਨੂੰ ਨੁਕਸਾਨ ਪੁਚਾਵੇਗਾ ਅਤੇ ਮਾਰੇਗਾ। ਉਹ ਰਾਜਾ ਉਨ੍ਹਾਂ ਸਮਿਆਂ ਨੂੰ ਅਤੇ ਕਨੂੰਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰੇਗਾ ਜਿਹੜੇ ਪਹਿਲਾਂ ਹੀ ਸਬਾਪਿਤ ਹੋ ਚੁੱਕੇ ਹਨ। ਪਰਮੇਸ਼ੁਰ ਦੇ ਖਾਸ ਬੰਦੇ ਇਸ ਰਾਜੇ ਦੀ ਸ਼ਕਤੀ ਹੇਠਾਂ ਸਾਢੇ ਤਿੰਨ ਸਾਲ ਰਹਿਣਗੇ।"26 ""ਪਰ ਕਚਿਹਰੀ ਫ਼ੈਸਲਾ ਕਰੇਗੀ ਕਿ ਕੀ ਵਾਪਰਨਾ ਚਾਹੀਦਾ ਹੈ। ਅਤੇ ਉਸ ਰਾਜੇ ਦੀ ਸ਼ਕਤੀ ਨੂੰ ਖੋਹ ਲਿਆ ਜਾਵੇਗਾ। ਉਸਦਾ ਰਾਜ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ।27 ਫ਼ੇਰ ਅਕਾਸ਼ ਹੇਠਲੀ ਰਾਜਗਦ੍ਦੀ ਅਤੇ ਅਧਿਕਾਰ ਅਤੇ ਸਾਰੇ ਰਾਜਾਂ ਦੀ ਮਹਾਨਤਾ ਅੱਤ ਮਹਾਨ ਪਰਮੇਸ਼ੁਰ ਦੇ ਪਵਿੱਤਰ ਪੁਰਖਾਂ ਨੂੰ ਦਿੱਤੀ ਜਾਵੇਗੀ। ਇਹ ਰਾਜ ਸਦਾ ਰਹੇਗਾ। ਅਤੇ ਹੋਰ ਸਾਰੇ ਰਾਜਾਂ ਦੇ ਲੋਕ ਉਨ੍ਹਾਂ ਦਾ ਆਦਰ ਅਤੇ ਉਨ੍ਹਾਂ ਦੀ ਸੇਵਾ ਕਰਨਗੇ।'28 "ਅਤੇ ਇਹ ਸੁਪਨੇ ਦਾ ਅੰਤ ਸੀ। ਮੈਂ, ਦਾਨੀੇਲ, ਬਹੁਤ ਭੈਭੀਤ ਸਾਂ। ਮੇਰਾ ਚਿਹਰਾ ਡਰ ਨਾਲ ਬਹੁਤ ਬਗ੍ਗਾ ਹੋ ਗਿਆ ਸੀ। ਅਤੇ ਮੈਂ ਇਹ ਗੱਲਾਂ ਆਪਣੇ ਦਿਮਾਗ਼ ਵਿੱਚ ਰੱਖ ਲਈਆਂ ਜਾਂ ਮੈਂ ਇਨ੍ਹਾਂ ਬਾਰੇ ਸੋਚਣੋ ਨਾ ਹਟ ਸਕਿਆ।"

 
adsfree-icon
Ads FreeProfile