Lectionary Calendar
Friday, May 17th, 2024
the Seventh Week after Easter
Attention!
Tired of seeing ads while studying? Now you can enjoy an "Ads Free" version of the site for as little as 10¢ a day and support a great cause!
Click here to learn more!

Read the Bible

ਬਾਇਬਲ

ਯਸ਼ਵਾ 18

1 ਸਾਰੇ ਇਸਰਾਏਲੀ ਲੋਕ ਸ਼ੀਲੋਹ ਵਿੱਚ ਇਕਠੇ ਹੋਏ ਅਤੇ ਉਥੇ ਮੰਡਲੀ ਦਾ ਤੰਬੂ ਸਥਾਪਿਤ ਕੀਤਾ। ਇਸਰਾਏਲੀਆਂ ਨੇ ਉਸ ਦੇਸ਼ ਵਿਚਲੇ ਸਾਰੇ ਦੁਸ਼ਮਣਾ ਨੂੰ ਹਰਾ ਦਿੱਤਾ ਅਤੇ ਉਸ ਦੇਸ਼ ਨੂੰ ਆਪਣੇ ਨਿਯਂਤ੍ਰਣ ਹੇਠਾ ਕਰ ਲਿਆ।

2 ਪਰ ਇਸ ਸਮੇਂ ਇਸਰਾਏਲ ਦੇ ਸੱਤ ਪਰਿਵਾਰ-ਸਮੂਹ ਅਜਿਹੇ ਸਨ ਜਿਨ੍ਹਾਂ ਨੂੰ ਉਹ ਧਰਤੀ ਨਹੀਂ ਮਿਲੀ ਸੀ ਜਿਸ ਬਾਰੇ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ।3 ਇਸ ਲਈ ਯਹੋਸ਼ੁਆ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਤੁਸੀਂ ਆਪਣੀ ਧਰਤੀ ਹਾਸਿਲ ਕਰਨ ਵਿੱਚ ਇੰਨੀ ਦੇਰ ਇੰਤਜ਼ਾਰ ਕਿਉਂ ਕਰ ਰਹੇ ਹੋ? ਯਹੋਵਾਹ, ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਇਹ ਧਰਤੀ ਦਿੱਤੀ ਹੈ।4 ਇਸ ਲਈ ਤੁਹਾਡੇ ਪਰਿਵਾਰ-ਸਮੂਹਾਂ ਨੂੰ ਤਿੰਨ ਆਦਮੀ ਚੁਣਨੇ ਚਾਹੀਦੇ ਹਨ। ਮੈਂ ਉਨ੍ਹਾਂ ਆਦਮੀਆਂ ਨੂੰ ਧਰਤੀ ਬਾਰੇ ਪਤਾ ਲਾਉਣ ਲਈ ਭੇਜਾਂਗਾ। ਉਹ ਉਸ ਧਰਤੀ ਬਾਰੇ ਪਤਾ ਲਾਉਣਗੇ ਅਤੇ ਫ਼ੇਰ ਮੇਰੇ ਕੋਲ ਵਾਪਸ ਆਉਣਗੇ।5 ਉਹ ਧਰਤੀ ਨੂੰ ਸੱਤ ਹਿਸਿਆਂ ਵਿੱਚ ਵੰਡਣਗੇ। ਯਹੂਦਾਹ ਦੇ ਲੋਕ ਆਪਣੀ ਧਰਤੀ ਦਖਣ ਵਿੱਚ ਰਖਣਗੇ। ਯੂਸੁਫ਼ ਦੇ ਲੋਕ ਆਪਣੀ ਧਰਤੀ ਉੱਤਰ ਵਿੱਚ ਰਖਣਗੇ।6 ਪਰ ਤੁਹਾਨੂੰ ਧਰਤੀ ਦਾ ਵੇਰਵਾ ਕਰਨਾ ਚਾਹੀਦਾ ਹੈ ਅਤੇ ਇਸਨੂੰ ਸੱਤਾਂ ਹਿਸਿਆਂ ਵਿੱਚ ਵੰਡਣਾ ਚਾਹੀਦਾ ਹੈ। ਮੇਰੇ ਕੋਲ ਨਕਸ਼ਾ ਲਿਆਉ, ਅਤੇ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਇਹ ਨਿਰਣਾ ਕਰਨ ਦਿਆਂਗੇ ਕਿ ਕਿਹੜੇ ਪਰਿਵਾਰ-ਸਮੂਹ ਨੂੰ ਕਿਹੜੀ ਧਰਤੀ ਮਿਲਣੀ ਚਾਹੀਦੀ ਹੈ।7 ਲੇਵੀ ਲੋਕਾਂ ਦਾ ਧਰਤੀ ਵਿੱਚ ਕੋਈ ਹਿੱਸਾ ਨਹੀਂ। ਉਨ੍ਹਾਂ ਦਾ ਹਿੱਸਾ ਜਾਜਕਾਂ ਦੇ ਤੌਰ ਤੇ ਯਹੋਵਾਹ ਦੀ ਸੇਵਾ ਕਰਨ ਵਿੱਚ ਹੈ। ਗਾਦ, ਰਊਬੇਨ ਅਤੇ ਮਨਸ਼ਹ ਦੇ ਅਧੇ ਪਰਿਵਾਰ-ਮਸੂਹ ਵਾਲਿਆਂ ਨੂੰ ਉਹ ਧਰਤੀ ਪਹਿਲਾਂ ਹੀ ਮਿਲ ਚੁੱਕੀ ਹੈ ਜਿਸਦਾ ਇਕਰਾਰ ਕੀਤਾ ਗਿਆ ਸੀ। ਉਹ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਹਨ। ਯਹੋਵਾਹ ਦੇ ਸੇਵਕ ਮੂਸਾ ਨੇ ਪਹਿਲਾਂ ਹੀ ਉਨ੍ਹਾਂ ਨੂੰ ਉਹ ਧਰਤੀ ਦੇ ਦਿੱਤੀ ਸੀ।”8 ਇਨ੍ਹਾਂ ਲਈ ਜਿਨ੍ਹਾਂ ਆਦਮੀਆਂ ਨੂੰ ਚੁਣਿਆ ਗਿਆ ਸੀ ਉਹ ਧਰਤੀ ਨੂੰ ਦੇਖਣ ਅਤੇ ਉਸਦਾ ਵੇਰਵਾ ਲਿਖਣ ਲਈ ਚਲੇ ਗਏ। ਯਹੋਸ਼ੁਆ ਨੇ ਉਨ੍ਹਾਂ ਨੂੰ ਆਖਿਆ, “ਸਾਰੀ ਧਰਤੀ ਵਿੱਚ ਘੁੰਮੋ ਅਤੇ ਉਸਦਾ ਵੇਰਵਾ ਲਿਖੋ। ਫ਼ੇਰ ਮੇਰੇ ਕੋਲ ਸ਼ੀਲੋਹ ਵਿਖੇ ਵਾਪਸ ਆ ਜਾਉ। ਫ਼ੇਰ ਮੈਂ ਨਰਦਾਂ ਸੁੱਟਾਂਗਾ ਅਤੇ ਤੁਹਾਡੇ ਲਈ ਯਹੋਵਾਹ ਨੂੰ ਧਰਤੀ ਦੀ ਵੰਡ ਕਰਨ ਦਿਆਂਗਾ।”9 ਇਸ ਲਈ ਉਹ ਆਦਮੀ ਉਸ ਧਰਤੀ ਵੱਲ ਗਏ। ਉਹ ਆਦਮੀ ਉਸ ਸਾਰੀ ਧਰਤੀ ਵਿੱਚ ਘੁੰਮੇ ਅਤੇ ਯਹੋਸ਼ੁਆ ਲਈ ਇਸਦਾ ਵੇਰਵਾ ਲਿਖਿਆ। ਉਨ੍ਹਾਂ ਨੇ ਸਾਰੇ ਸ਼ਹਿਰਾਂ ਦੀ ਸੂਚੀ ਬਣਾਈ ਅਤੇ ਧਰਤੀ ਨੂੰ ਸੱਤ ਹਿਸਿਆਂ ਵਿੱਚ ਵੰਡਿਆ। ਉਹ ਸ਼ੀਲੋਹ ਵਿਖੇ ਯਹੋਸ਼ੁਆ ਕੋਲ ਵਾਪਸ ਗਏ।10 ਯਹੋਸ਼ੁਆ ਨੇ ਸ਼ੀਲੋਹ ਵਿਖੇ ਯਹੋਵਾਹ ਦੇ ਸਾਮ੍ਹਣੇ ਉਨ੍ਹਾਂ ਲਈ ਨਰਦਾ ਸੁੱਟੀਆਂ। ਇਸ ਤਰ੍ਹਾਂ ਯਹੋਸ਼ੁਆ ਨੇ ਧਰਤੀ ਦੀ ਵੰਡ ਕੀਤੀ ਅਤੇ ਪਰਿਵਾਰ-ਸਮੂਹ ਨੂੰ ਉਸ ਧਰਤੀ ਵਿੱਚ ਬਣਦਾ ਹਿੱਸਾ ਦਿੱਤਾ।

11 ਬਿਨਯਾਮੀਨ ਦੇ ਪਰਿਵਾਰ-ਸਮੂਹ ਨੂੰ ਉਹ ਧਰਤੀ ਦਿੱਤੀ ਗਈ ਜਿਹੜੀ ਯਹੂਦਾਹ ਅਤੇ ਯੂਸੁਫ਼ ਦੇ ਇਲਾਕਿਆਂ ਦੇ ਵਿਚਕਾਰ ਸੀ। ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਹਰ ਪਰਿਵਾਰ ਨੂੰ ਆਪਣੀ ਧਰਤੀ ਮਿਲੀ। ਬਿਨਯਾਮੀਨ ਲਈ ਚੁਣੀ ਗਈ ਧਰਤੀ ਇਹ ਸੀ:12 ਉੱਤਰੀ ਸਰਹੱਦ ਯਰਦਨ ਨਦੀ ਤੋਂ ਸ਼ੁਰੂ ਹੁੰਦੀ ਸੀ। ਇਹ ਸਰਹੱਦ ਯਰੀਹੋ ਦੇ ਉੱਤਰੀ ਕੰਢੇ ਦੇ ਨਾਲ-ਨਾਲ ਚਲੀ ਗਈ ਸੀ। ਫ਼ੇਰ ਸਰਹੱਦ ਪੱਛਮ ਵਿੱਚ ਪਹਾੜੀ ਪ੍ਰਦੇਸ਼ ਵੱਲ ਚਲੀ ਗਈ ਸੀ। ਸਰਹੱਦ ਉਦੋਂ ਤੀਕ ਜਾਰੀ ਰਹਿੰਦੀ ਸੀ ਜਦੋਂ ਇਹ ਬੈਤ ਆਵਨ ਦੇ ਬਿਲਕੁਲ ਪੂਰਬ ਵੱਲ ਪਹੁੰਚ ਜਾਂਦੀ ਸੀ।13 ਫ਼ੇਰ ਸਰਹੱਦ ਦਖਣ ਵੱਲ ਲੂਜ਼ (ਬੈਤਏਲ) ਤੱਕ ਜਾਂਦੀ ਸੀ। ਫ਼ੇਰ ਸਰਹੱਦ ਅਟਾਰੋਥ, ਅਦ੍ਦਾਰ ਤੱਕ ਚਲੀ ਗਈ ਸੀ। ਅਟਾਰੋਥ ਅਦ੍ਦਾਰ ਹੇਠਲੇ ਬੈਤ ਹੋਰੋਨ ਦੇ ਦਖਣ ਵੱਲ ਪਹਾੜੀ ਉੱਤੇ ਹੈ।14 ਬੈਤ ਹੋਰੋਨ ਦੇ ਦਖਣ ਵੱਲ ਦੀ ਪਹਾੜੀ ਉੱਤੇ ਸਰਹੱਦ ਦਖਣ ਵੱਲ ਮੁੜ ਜਾਂਦੀ ਸੀ ਅਤੇ ਪਹਾੜੀ ਦੇ ਪੱਛਮੀ ਪਾਸੇ ਵੱਲ ਜਾਂਦੀ ਸੀ। ਸਰਹੱਦ ਕਿਰਯਥ ਬਆਲ (ਜਿਸਨੂੰ ਕਿਰਯਥ ਯਾਰੀਮ ਵੀ ਆਖਿਆ ਜਾਂਦਾ ਸੀ) ਵੱਲ ਚਲੀ ਗਈ ਸੀ। ਇਹ ਕਸਬਾ ਯਹੂਦਾਹ ਦੇ ਲੋਕਾਂ ਦਾ ਸੀ। ਇਹ ਪੱਛਮੀ ਸਰਹੱਦ ਸੀ।15 ਦਖਣੀ ਸਰਹੱਦ ਕਿਰਯਥ ਯਾਰੀਮ ਨੇੜਿਉ ਸ਼ੁਰੂ ਹੁੰਦੀ ਸੀ ਅਤੇ ਨਫ਼ਤੋਂਆਹ ਦੀ ਨਦੀ ਤੱਕ ਚਲੀ ਗਈ ਸੀ।16 ਫ਼ੇਰ ਸਰਹੱਦ ਰਫ਼ਾਈਮ ਵਾਦੀ ਦੇ ਉੱਤਰ ਵੱਲ, ਬਨ ਹਿਂਨੋਮ ਦੀ ਵਾਦੀ ਦੇ ਨੇੜੇ ਪਹਾੜੀ ਦੇ ਹੇਠਾਂ ਤੱਕ ਚਲੀ ਗਈ ਸੀ। ਸਰਹੱਦ ਯਬੂਸੀ ਸ਼ਹਿਰ ਦੇ ਬਿਲਕੁਲ ਦਖਣ ਵਿੱਚ ਹਿਂਨੋਮ ਵਾਦੀ ਦੇ ਹੇਠਾਂ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਏਨ ਰੋਗੇਲ ਨੂੰ ਚਲੀ ਗਈ ਸੀ।17 ਉਥੇ, ਸਰਹੱਦ ਉੱਤਰ ਵੱਲ ਮੁੜਦੀ ਸੀ ਅਤੇ ਏਨ ਸ਼ਮਸ਼ ਨੂੰ ਚਲੀ ਗਈ ਸੀ। ਸਰਹੱਦ ਗਲੀਲੋਥ ਤੱਕ ਜਾਰੀ ਰਹਿੰਦੀ ਸੀ। (ਗਲੀਲੋਥ ਪਹਾੜਾਂ ਵਿੱਚ ਅਦ੍ਦੂਮੀਮ ਦਰ੍ਰੇ ਦੇ ਨੇੜੇ ਹੈ।) ਸਰਹੱਦ ਹੇਠਾਂ ਵੱਲ ਵੱਡੇ ਪੱਥਰ ਤੱਕ ਚਲੀ ਗਈ ਸੀ ਜਿਸਦਾ ਨਾਮ ਰਊਬੇਨ ਦੇ ਪੁੱਤਰ ਬੋਹਨ ਦੇ ਨਾਮ ਉੱਤੇ ਰੱਖਿਆ ਗਿਆ ਸੀ।18 ਸਰਹਦ੍ਦ ਬੈਤ ਅਰਾਬਾਹ ਦੇ ਉੱਤਰੀ ਪਾਸੇ ਤੱਕ ਜਾਰੀ ਰਹਿੰਦੀ ਸੀ। ਫ਼ੇਰ ਸਰਹੱਦ ਹੇਠਾਂ ਯਰਦਨ ਵਾਦੀ ਵੱਲ ਚਲੀ ਗਈ ਸੀ।19 ਫ਼ੇਰ ਸਰਹੱਦ ਬੈਤ ਹਾਗਲਾਹ ਦੇ ਉੱਤਰੀ ਪਾਸੇ ਤੱਕ ਚਲੀ ਗਈ ਸੀ ਅਤੇ ਡੈਡ ਸੀ ਦੇ ਉੱਤਰੀ ਕੰਢੇ ਉੱਤੇ ਖ਼ਤਮ ਹੁੰਦੀ ਸੀ। ਇੱਥੇ ਹੀ ਯਰਦਨ ਨਦੀ ਸਾਗਰ ਵਿੱਚ ਡਿੱਗਦੀ ਸੀ। ਇਹ ਦਖਣੀ ਸਰਹੱਦ ਸੀ।20 ਯਰਦਨ ਨਦੀ ਪੂਰਬੀ ਸਰਹੱਦ ਸੀ। ਇਸ ਤਰ੍ਹਾਂ ਉਹ ਧਰਤੀ ਸੀ ਜਿਹੜੀ ਬਿਨਯਾਮੀਨ ਦੇ ਪਰਿਵਾਰ-ਸਮੂਹ ਨੂੰ ਦਿੱਤੀ ਗਈ ਸੀ। ਸਾਰੇ ਪਾਸਿਆਂ ਦੀਆਂ ਸਰਹੱਦਾਂ ਇਹ ਹਨ:21 ਹਰ ਪਰਿਵਾਰ ਨੂੰ ਆਪਣੀ ਧਰਤੀ ਮਿਲੀ ਸੀ। ਉਨ੍ਹਾਂ ਦੇ ਸ਼ਹਿਰ ਇਹ ਹਨ:22 ਬੈਤ ਅਰਾਬਾਹ, ਸਮਾਰਯਿਮ, ਬੈਤਏਲ,23 ਅਵ੍ਵੀਮ, ਪਾਰਾਹ, ਅਫ਼ਰਾਹ,24 ਕਫ਼ਰ-ਅੰਮੋਨੀ, ਆਫ਼ਨੀ ਅਤੇ ਗਾਬਾ। ਉਥੇ12 ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਖੇਤ ਸਨ।25 ਬਿਨਯਾਮੀਨ ਦੇ ਪਰਿਵਾਰ-ਸਮੂਹ ਨੂੰ ਗਿਬਓਨ, ਰਾਮਾਹ, ਬਏਰੋਥ,26 ਮਿਸਪਾਹ, ਕਫ਼ੀਰਾਹ, ਮੋਸਾਹ,27 ਰਕਮ, ਯਿਰਪਏਲ, ਤਰਲਾਹ,28 ਸੇਲਾ, ਅਲਫ਼, ਯਬੂਸ਼ੀ ਸ਼ਹਿਰ (ਯਰੂਸ਼ਲਮ) ਗਿਬਥ ਅਤੇ ਕਿਰਯਥ ਵੀ ਮਿਲੇ। ਉਥੇ ਆਲੇ-ਦੁਆਲੇ ਦੇ ਖੇਤਾਂ ਸਮੇਤ

14 ਸ਼ਹਿਰ ਸਨ। ਬਿਨਯਾਮੀਨ ਦੇ ਪਰਿਵਾਰ-ਸਮੂਹ ਨੂੰ ਇਹ ਸਾਰੇ ਇਲਾਕੇ ਮਿਲੇ ਸਨ।
 
adsfree-icon
Ads FreeProfile