Lectionary Calendar
Friday, May 17th, 2024
the Seventh Week after Easter
Attention!
Take your personal ministry to the Next Level by helping StudyLight build churches and supporting pastors in Uganda.
Click here to join the effort!

Read the Bible

ਬਾਇਬਲ

ਨਹਮਿਆਹ 3

1 ਪ੍ਰਧਾਨ ਜਾਜਕ ਦਾ ਨਾਂ ਅਲਯਾਸ਼ੀਬ ਸੀ। ਅਲਯਾਸ਼ੀਬ ਅਤੇ ਉਸਦੇ ਭਰਾਵਾਂ ਨੇ ਜੋ ਕਿ ਜਾਜਕ ਸਨ, ਭੇਡ ਫਾਟਕ ਬਣਾਇਆ ਅਤੇ ਇਸਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਇਸ ਤੇ ਬੂਹੇ ਲਾਏ। ਉਨ੍ਹਾਂ ਨੇ ਸੌਆਂ ਦੇ ਬੁਰਜ ਤੋਂ ਲੈਕੇ ਹਨਨੇਲ ਦੇ ਥੰਮ ਤੀਕ ਯਰੂਸ਼ਲਮ ਦੀ ਕੰਧ ਤੇ ਕੰਮ ਕੀਤਾ ਅਤੇ ਇਸ ਨੂੰ ਸਮਰਪਿਤ ਕੀਤਾ।2 ਇਨ੍ਹਾਂ ਜਾਜਕਾਂ ਤੋਂ ਅਗਾਂਹ, ਯਰੀਹੋ ਦੇ ਲੋਕਾਂ ਨੇ ਕੰਧ ਦੀ ਮੁਰੰਮਤ ਕੀਤੀ ਅਤੇ ਯਰੀਹੋ ਦੇ ਲੋਕਾਂ ਤੋਂ ਅਗਾਂਹ, ਇਮਰੀ ਦੇ ਪੁੱਤਰ ਜ਼ਕ੍ਕੂਰ ਨੇ ਕੰਧ ਦੀ ਮੁਰੰਮਤ ਕੀਤੀ।3 ਹਸ੍ਸਨਾਆਹ ਦੇ ਪੁੱਤਰਾਂ ਨੇ ਮੱਛੀ ਫਾਟਕ ਬਣਾਇਆ। ਉਨ੍ਹਾਂ ਨੇ ਇਸ ਦੇ ਸ਼ਤੀਰ ਪਾਏ ਅਤੇ ਇਸਦੇ ਦਰਵਾਜੇ ਖੜੇ ਕੀਤੇ। ਫਿਰ ਉਨ੍ਹਾਂ ਨੇ ਦਰਵਾਜ਼ਿਆਂ ਤੇ ਚਿਟਕਣੀਆਂ ਅਤੇ ਸਰੀੇ ਲਗਾੇ।4 ਉਨ੍ਹਾਂ ਤੋਂ ਅਗਾਹ ਹਕੋਸ ਦੇ ਪੋਤਰੇ ਅਤੇ ਊਰੀਯਾਹ ਦੇ ਪੁੱਤਰ ਮਰੇਮੋਬ ਨੇ ਮੁਂਰਮਤ ਕੀਤੀ।ਉਨ੍ਹਾਂ ਤੋਂ ਅਗਾਹ ਬਰਕਯਾਹ ਦੇ ਪੁੱਤਰ ਅਤੇ ਮਸ਼ੇਜ਼ਬੇਲ ਦੇ ਪੋਤਰੇ ਬਰਕਯਾਹ ਨੇ ਮੁਰੰਮਤ ਕੀਤੀ । ਅਤੇ ਬਆਨਾ ਦੇ ਪੁੱਤਰ ਸਾਦੋਕ ਨੇ ਕੰਧ ਦੇ ਅਗਲੇ ਹਿੱਸੇ ਦੀ ਮੁਰੰਮਤ ਕੀਤੀ।5 ਉਨ੍ਹਾਂ ਤੋਂ ਅਗਾਂਹ, ਤਕੋਈ ਦੇ ਆਦਮੀਆਂ ਨੇ ਕੰਧ ਦੇ ਅਗਲੇ ਹਿੱਸੇ ਦੀ ਮੁਰੰਮਤ ਕੀਤੀ, ਪਰ ਉਨ੍ਹਾਂ ਦੇ ਆਗੂਆਂ ਨੇ ਆਪਣੇ ਸੁਆਮੀ ਲਈ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ।6 ਯੋਯਾਦਾ ਅਤੇ ਮਸ਼੍ਸ਼ੁਲਾਮ ਨੇ ਪੁਰਾਣੇ ਫਾਟਕ ਦੀ ਮੁਰੰਮਤ ਕੀਤੀ। ਯੋਯਾਦਾ ਪਾਸੇਆਹ ਦਾ ਪੁੱਤਰ ਅਤੇ ਮਸ਼੍ਸ਼ੁਲਾਮ ਬਸੋਦਯਾਹ ਦਾ ਪੁੱਤਰ ਸੀ। ਉਨ੍ਹਾਂ ਨੇ ਸ਼ਤੀਰ ਟਿਕਾੇ ਅਤੇ ਇਸਦੇੇ ਬੂਹੇ ਲਗਾਏ। ਫਿਰ ਉਨ੍ਹਾਂ ਨੇ ਦਰਵਾਜਿਆਂ ਉੱਤੇ ਚਿਟਕਣੀਆਂ ਅਤੇ ਸਰੀਏ ਲਾਏ।7 ਉਨ੍ਹਾਂ ਤੋਂ ਅਗਾਂਹ, ਮਲਟਯਾਹ ਗਿਬਓਨੀ ਅਤੇ ਯਾਦੋਨ ਮੇਰੋਨੋਬੀ ਅਤੇ ਗਿਬਓਨ ਅਤੇ ਮਿਸਪਾਹ ਦੇ ਲੋਕਾਂ ਨੇ, ਜਿਹੜੇ ਕਿ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਦੇ ਰਾਜਪਾਲਾਂ ਦੇ ਨਿਯਂਤ੍ਰਣ ਹੇਠਾਂ ਸਨ, ਮੁਰੰਮਤ ਦਾ ਕੰਮ ਕੀਤਾ।8 ਉਸ ਤੋਂ ਅਗਾਂਹ ਹਰਹਯਾਹ ਦੇ ਪੁੱਤਰ ਉਜ੍ਜੀਏਲ ਨੇ ਮੁਂਰਮਤ ਕੀਤੀ। ਉਜ੍ਜੀਏਲ ਇੱਕ ਸੁਨਿਆਰਾ ਸੀ। ਉਸ ਤੋਂ ਅਗਾਂਹ ਹਨਾਨਯਾਹ ਅਤਰ ਬਨਾਉਣ ਵਾਲਿਆਂ ਵਿੱਚੋਂ ਇੱਕ ਨੇ ਮੁਰੰਮਤ ਕੀਤੀ। ਉਨ੍ਹਾਂ ਨੇ ਉਸਾਰੀਆ ਅਤੇ ਚੌੜੀ ਕੰਧ ਤਾਈ ਯਰੂਸ਼ਲਮ ਦੀ ਮੁਰੰਮਤ ਕੀਤੇ।9 ਉਨ੍ਹਾਂ ਤੋਂ ਅਗਾਂਹ ਹੂਰ ਦੇ ਪੁੱਤਰ ਰਫਾਯਾਹ ਨੇ ਮੁਰੰਮਤ ਕੀਤੀ। ਰਫਾਯਾਹ ਯਰੂਸ਼ਲਮ ਦੇ ਅੱਧੇ ਜਿਲ੍ਹੇ ਦਾ ਸਰਦਾਰ ਸੀ।10 ਉਨ੍ਹਾਂ ਤੋਂ ਅਗਾਂਹ ਹਰੂਮਫ ਦੇ ਪੁੱਤਰ ਯਦਾਯਾਹ ਨੇ ਆਪਣੇ ਘਰ ਦੇ ਸਾਮ੍ਹਣੇ ਵਾਲੀ ਕੰਧ ਦੀ ਮੁਰੰਮਤ ਕੀਤੀ ਅਤੇ ਉਸ ਤੋਂ ਅਗਾਂਹ ਹਸ਼ਬਨਯਾਹ ਦੇ ਪੁੱਤਰ ਹਟੂਸ਼੍ਸ਼ ਨੇ ਮੁਰੰਮਤ ਕੀਤੀ।11 ਹਰੀਮ ਦੇ ਪੁੱਤਰ ਮਲਕੀਯਾਹ ਅਤੇ ਪਹਬ ਮੋਆਬ ਦੇ ਪੁੱਤਰ ਹਸ਼ੂਬ ਨੇ ਬਾਕੀ ਦੇ ਹਿੱਸੇ ਦੀ ਮੁਰੰਮਤ ਕੀਤੀ। ਉਨ੍ਹਾਂ ਨੇ ਤੰਦੂਰ ਬੁਰਜ ਦੀ ਉਸਾਰੀ ਵੀ ਕੀਤੀ।12 ਉਸ ਤੋਂ ਅਗਾਂਹ ਹਲ੍ਲੋਹੇਸ਼ ਦੇ ਪੁੱਤਰ ਸ਼ੱਲੂਮ ਨੇ, ਜੋ ਯਰੂਸ਼ਲਮ ਦੇ ਅੱਧੇ ਜਿਲ੍ਹੇ ਦਾ ਸਰਦਾਰ ਸੀ, ਮੁਰੰਮਤ ਕੀਤੀ ਜਿਸ ਵਿੱਚ ਉਸ ਦੀਆਂ ਧੀਆਂ ਨੇ ਵੀ ਉਸਦੀ ਮਦਦ ਕੀਤੀ।13 ਹਨੂਨ ਅਤੇ ਜ਼ਾਨੋਆਹ ਦੇ ਵਾਸੀਆਂ ਨੇ ਵਾਦੀ ਦੇ ਫਾਟਕ ਦੀ ਮੁਰੰਮਤ ਕੀਤੀ। ਉਨ੍ਹਾਂ ਨੇ ਇਸਨੂੰ ਉਸਾਰਿਆ ਅਤੇ ਇਸਦੇ ਦਰਵਾਜ਼ੇ ਲਗਾਏ। ਫ਼ੇਰ ਉਨ੍ਹਾਂ ਨੇ ਦਰਵਾਜ਼ਿਆਂ ਤੇ ਚਿਟਕਣੀਆਂ ਅਤੇ ਸਰੀਏ ਲਾਏ। ਉਨ੍ਹਾਂ ਨੇ14 ਰੇਕਾਬ ਦੇ ਪੁੱਤਰ ਮਲਕੀਯਾਹ ਨੇ ਕੂੜੇ ਦੇ ਫਾਟਕ ਦੀ ਮੁਰੰਮਤ ਕੀਤੀ। ਉਹ ਬੈਤ ਹਕ੍ਕਾਰਸ ਦੇ ਜਿਲ੍ਹੇ ਦਾ ਸਰਦਾਰ ਸੀ। ਉਸ ਨੇ ਇਸ ਨੂੰ ਉਸਾਰਿਆ ਅਤੇ ਇਸਦੇ ਦਰਵਾਜ਼ੇ ਲਗਾਏ ਅਤੇ ਫ਼ੇਰ ਦਰਵਾਜ਼ਿਆਂ ਤੇ ਚਿਟਕਣੀਆਂ ਅਤੇ ਸਰੀਏ ਲਾਏ।15 ਕਾਲਾ ਹੋਜ਼ਾ ਦੇ ਪੁੱਤਰ ਸ਼ੱਲੂਨ ਨੇ ਫੁਵ੍ਵਾਰੇ ਵਾਲੇ ਫਾਟਕ ਦੀ ਮੁਰੰਮਤ ਕੀਤੀ। ਸ਼ੱਲੂਨ ਮਿਸਪਾਹ ਦੇ ਜਿਲ੍ਹੇ ਦਾ ਸਰਦਾਰ ਸੀ। ਉਸਨੇ ਇਸ ਨੂੰ ਉਸਾਰਿਆ ਅਤੇ ਇਸ ਉੱਪਰ ਛੱਤ ਵੀ ਪਾਈ ਅਤੇ ਫ਼ੇਰ ਇਸਦੇ ਦਰਵਾਜ਼ੇ ਲਗਾਏ। ਫ਼ੇਰ ਉਸਨੇ ਦਰਵਾਜ਼ਿਆਂ ਤੇ ਚਿਟਕਣੀਆਂ ਅਤੇ ਸਰੀਏ ਲਗਾਏ। ਉਸ ਨੇ ਪਾਤਸ਼ਾਹ ਦੇ ਬਾਗ਼ ਦੇ ਕੋਲ, ਸਿਲੋਅਮ ਤਲਾਅ ਦੀ ਕੰਧ ਵੀ ਉਸਾਰੀ ਅਤੇ ਉਸਨੇ ਕੰਧ ਉਨ੍ਹਾਂ ਪੌੜੀਆਂ ਤੀਕ ਉਸਾਰੀ ਜਿਹੜੀਆਂ ਦਾਊਦ ਦੇ ਸ਼ਹਿਰ ਵਿੱਚੋਂ ਹੇਠਾਂ ਨੂੰ ਜਾਂਦੀਆਂ ਸਨ।16 ਉਸ ਤੋਂ ਮਗਰੋਂ, ਅਜ਼ਬੂਕ ਦੇ ਪੁੱਤਰ ਨਹਮਯਾਹ ਨੇ, ਜਿਹੜਾ ਬੈਤਸੂਰ ਦੇ ਅੱਧੇ ਜਿਲ੍ਹੇ ਦਾ ਸਰਦਾਰ ਸੀ, ਦਾਊਦ ਦੀਆਂ ਕਬਰਾਂ ਦੇ ਸਾਮ੍ਹਣੇ ਦੀ ਜਗ੍ਹਾ ਤੀਕ ਅਤੇ ਆਦਮੀਆਂ ਦੁਆਰਾ ਬਣੇ ਤਲਾਅ ਤੀਕ ਅਤੇ ਨਾਇਕਾਂ ਦੇ ਘਰ ਤੀਕ ਮੁਰੰਮਤ ਕੀਤੀ।17 ਉਸਤੋਂ ਮਗਰੋਂ ਲੇਵੀਆਂ ਦੇ ਪਰਿਵਾਰਾਂ ਦੇ ਲੋਕਾਂ ਨੇ ਮੁਰੰਮਤ ਕੀਤੀ। ਇਨ੍ਹਾਂ ਵਿੱਚੋਂ ਇੱਕ ਲੇਵੀ ਬਾਨੀ ਦਾ ਪੁੱਤਰ ਰਹੂਮ ਸੀ। ਅਤੇ ਉਸਤੋਂ ਅਗਾਂਹ, ਹਸ਼ਬਯਾਹ ਇੱਕ ਹੋਰ ਲੇਵੀ ਜਿਸਨੇ ਆਪਣੇ ਜਿਲ੍ਹੇ ਲਈ ਮੁਰੰਮਤ ਕੀਤੀ। ਹਸ਼ਬਯਾਹ ਕਈਲਾਹ ਦੇ ਅੱਧੇ ਜਿਲ੍ਹੇ ਦਾ ਸਰਦਾਰ ਸੀ।18 ਉਸਤੋਂ ਬਾਅਦ ਉਨ੍ਹਾਂ ਦੇ ਭਾਰਵਾਂ ਨੇ ਮੁਰੰਮਤ ਕੀਤੀ। ਇੱਕ ਹੇਨਾਦਾਦ ਦਾ ਪੁੱਤਰ ਬੱਵਈ ਸੀ, ਜੋ ਕਿ ਕਈਲਾਹ ਦੇ ਅੱਧੇ ਜਿਲ੍ਹੇ ਦਾ ਸਰਦਾਰ ਸੀ।19 ਯੇਸ਼ੂਆ ਦੇ ਪੁੱਤਰ ਏਜ਼ਰ ਨੇ, ਜੋ ਕਿ ਮਿਸਪਾਹ ਦਾ ਸਰਦਾਰ ਸੀ। ਅਗਲੇ ਹਿੱਸੇ ਦੀ ਸ਼ਸਤ੍ਰ ਖਾਨੇ ਤੋਂ ਲੈਕੇ ਕੰਧ ਦੀ ਨੁਕਰ ਤਾਈ ਮੁਰੰਮਤ ਕੀਤੀ।20 ਉਸ ਤੋਂ ਬਾਅਦ, ਜ਼ੱਬਈ ਦੇ ਪੁੱਤਰ ਬਾਰੂਕ ਨੇ ਕੰਧ ਦੇ ਅਗਲੇ ਹਿੱਸੇ ਦੀ ਉਸਾਰੀ ਕੀਤੀ ਉਸ ਨੇ ਬੜੀ ਸਖਤ ਮਿਹਨਤ ਕੀਤੀ ਅਤੇ ਦੂਜੇ ਹਿੱਸੇ ਦੀ ਮੁਰੰਮਤ ਨੁਕਰ ਤੋਂ ਲੈ ਕੇ ਪਰਧਾਨ ਜਾਜਕ ਅਲਯਾਸ਼ੀਬ ਦੇ ਘਰ ਦੇ ਪ੍ਰਵੇਸ਼ ਦੁਆਰ ਤੀਕ ਕੀਤੀ।21 ਉਪਰੰਤ ਊਰੀਯਾਹ ਦੇ ਪੁੱਤਰ ਮਰੇਮੋਬ ਜੋ ਕਿ ਹੱਕੋਜ਼ ਦਾ ਪੋਤਰਾ ਸੀ ਨੇ ਦੀਵਾਰ ਦਾ ਅਗਲਾ ਹਿੱਸਾ ਅਲਯਾਸ਼ੀਬ ਦੇ ਘਰ ਦੇ ਪ੍ਰਵੇਸ਼ ਦੁਆਰ ਤੋਂ ਲੈ ਕੇ ਉਸਦੇ ਘਰ ਦੇ ਆਖੀਰ ਤੀਕ ਦੀ ਦੀਵਾਰ ਦੀ ਮੁਰੰਮਤ ਕੀਤੀ।22 ਅਤੇ ਉਸਤੋਂ ਮਗਰੋਂ, ਉਸ ਖੇਤਰ ਵਿੱਚ ਰਹਿੰਦੇ ਜਾਜਕਾਂ ਨੇ ਮੁਰੰਮਤ ਕੀਤੀ।23 ਉਸ ਤੋਂ ਮਗਰੋਂ ਬਿਨਯਾਮੀਨ ਅਤੇ ਹਸ਼ੂਬ ਨੇ ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ ਅਤੇ ਅਨਨਯਾਹ ਦੇ ਪੋਤਰੇ ਅਤੇ ਅਜ਼ਰਯਾਹ ਦੇ ਪੁੱਤਰ ਮਆਸ਼ੇਯਾਹ ਨੇ ਆਪਣੇ ਘਰ ਦੇ ਨਾਲ ਦੀ ਕੰਧ ਦੀ ਮੁਰੰਮਤ ਕੀਤੀ।24 ਉਸ ਤੋਂ ਮਗਰੋਂ, ਹੇਨਾਦਾਦ ਦੇ ਪੁੱਤਰ ਬਿੰਨੂਈ ਨੇ ਅਜ਼ਰਯਾਹ ਦੇ ਘਰ ਤੋਂ ਲੈ ਕੇ ਕੰਧ ਦੇ ਮੋੜ ਤੀਕ ਅਤੇ ਫ਼ੇਰ ਨੁਕਰ ਤੀਕ, ਦੂਜੇ ਹਿੱਸੇ ਦੀ ਮੁਰੰਮਤ ਕੀਤੀ।25 ਊਜ਼ਈ ਦੇ ਪੁੱਤਰ ਪਲਾਲ ਨੇ ਉਸ ਮੋੜ ਦੇ ਸਾਮ੍ਹਣੇ ਤੋਂ ਅਤੇ ਬੁਰਜ ਦੇ ਸਾਮ੍ਹਣੇ ਤੋਂ ਦਰਬਾਨ ਦੇ ਨੇੜੇ ਦੇ ਵਿਹੜੇ ਤੀਕ ਜੋ ਪਾਤਸ਼ਾਹ ਦੇ ਉਪਰਲੇ ਮਹਿਲ ਦੇ ਅਗੋਁ ਨਿਕਲਦਾ ਸੀ ਮੁਰੰਮਤ ਕੀਤੀ। ਪਲਾਲ ਤੋਂ ਅਗਾਹ, ਪਰੋਸ਼ ਦੇ ਪੁੱਤਰ ਪਦਾਯਾਹ ਨੇ ਮੁਰੰਮਤ ਕੀਤੀ।26 ਮੰਦਰ ਦੇ ਨੌਕਰ ਉਫਲ ਪਹਾੜੀ ਤੇ ਰਹਿੰਦੇ ਸਨ। ਉਨ੍ਹ੍ਹਾਂ ਨੇ ਜਲ ਫਾਟਕ ਦੇ ਪੂਰਬੀ ਪਾਸੇ ਦੀ ਕੰਧ ਤਾਈ ਅਤੇ ਇਸਦੇ ਸਾਮ੍ਹਣੇ ਵਾਲੇ ਫਾਟਕ ਦੀ ਮੁਰੰਮਤ ਕੀਤੀ।27 ਉਸ ਤੋਂ ਬਾਅਦ, ਤਕੋਈਆਂ ਦੇ ਲੋਕਾਂ ਨੇ ਉਸ ਵੱਡੇ ਬੁਰਜ ਤੋਂ ਲੈ ਕੇ ਉਫਲ ਦੀ ਕੰਧ ਤੀਕ ਕੰਧ ਦੇ ਦੂਜੇ ਹਿੱਸੇ ਦੀ ਮੁਰੰਮਤ ਕੀਤੀ।28 ਜਾਜਕਾਂ ਨੇ ਘੋੜੇ ਵਾਲੇ ਫਾਟਕ ਦੇ ਉੱਪਰ ਮੁਰੰਮਤ ਕੀਤੀ। ਹਰ ਜਾਜਕ ਨੇ ਆਪਣੇ ਘਰ ਸਾਮ੍ਹਣੀ ਕੰਧ ਦੀ ਮੁਰੰਮਤ ਕੀਤੀ।29 ਉਸ ਤੋਂ ਬਾਅਦ, ਇਂਮੇਰ ਦੇ ਪੁੱਤਰ ਸਾਦੋਕ ਨੇ ਆਪਣੇ ਘਰ ਦੇ ਸਾਮ੍ਹਣੇ ਦੀ ਕੰਧ ਦੀ ਮੁਰੰਮਤ ਕੀਤੀ ਤੇ ਇਸ ਤੋਂ ਅਗਲੀ ਮੁਰੰਮਤ, ਪੂਰਬੀ ਫਾਟਕ ਦੇ ਦਰਬਾਨ ਸਕਨਯਾਹ ਦੇ ਪੁੱਤਰ ਸਮਆਯਾਹ ਨੇ ਕੀਤੀ।30 ਉਸ ਤੋਂ ਬਾਅਦ, ਸਲਮਯਾਹ ਦੇ ਪੁੱਤਰ ਹਨਨਯਾਹ ਅਤੇ ਹਾਨੂਨ, ਸਾਲਾਫ ਦੇ ਛੇਵੇਂ ਪੁੱਤਰਾ ਨੇ, ਦੂਜੇ ਹਿੱਸੇ ਦੀ ਮੁਰੰਮਤ ਕੀਤੀ।ਉਸਤੋਂ ਮਗਰੋਂ, ਬਰਕਯਾਹ ਦੇ ਪੁੱਤਰ ਮਸ਼੍ਸ਼ੁਲਾਮ ਨੇ ਆਪਣੇ ਕਮਰੇ ਦੇ ਅਗਲੇ ਹਿੱਸੇ ਦੀ ਮੁਰੰਮਤ ਕੀਤੀ।31 ਉਸ ਤੋਂ ਬਾਅਦ, ਮਲਕੀਯਾਹ, ਸੁਨਿਆਰਿਆਂ ਵਿੱਚੋਂ ਇੱਕ ਨੇ, ਮੰਦਰ ਦੇ ਨੌਕਰਾਂ ਦੇ ਘਰਾਂ ਦੀ ਅਤੇ ਨਿਰੀਖਣ ਫ਼ਾਟਕ ਦੇ ਅੱਗੇ ਵਪਾਰੀਆਂ ਦੇ ਘਰਾਂ ਦੀ ਅਤੇ ਨੁਕਰ ਦੇ ਉੱਪਰ ਕਮਰੇ ਦੀ ਮੁਰੰਮਤ ਕੀਤੀ।32 ਸੁਨਿਆਰਾਂ ਅਤੇ ਵਪਾਰੀਆਂ ਨੇ ਨੁਕਰ ਦੇ ਉੱਪਰ ਕਮਰੇ ਦੇ ਵਿਚਕਾਰੋ ਭੇਡ ਫ਼ਾਟਕ ਤੀਕ ਮੁਰੰਮਤ ਕੀਤੀ।

 
adsfree-icon
Ads FreeProfile