Lectionary Calendar
Friday, May 17th, 2024
the Seventh Week after Easter
Attention!
For 10¢ a day you can enjoy StudyLight.org ads
free while helping to build churches and support pastors in Uganda.
Click here to learn more!

Read the Bible

ਬਾਇਬਲ

ਅਮਸਾਲ 15

1 ਨਿਮਰਤਾ ਨਾਲ ਦਿੱਤਾ ਗਿਆ ਇੱਕ ਜਵਾਬ ਕ੍ਰੋਧ ਨੂੰ ਘਟਾਉਂਦਾ ਹੈ, ਪਰ ਰੁਖ੍ਖੇ ਸ਼ਬਦ ਗੁੱਸੇ ਨੂੰ ਵਧਾਅ ਦਿੰਦੇ ਹਨ।

2 ਸਿਆਣੇ ਵਿਅਕਤੀ ਦਾ ਉਪਦੇਸ਼ ਸਮਝਦਾਰੀ ਨੂੰ ਇਛਿੱਤ ਬਣਾਉਂਦਾ ਪਰ ਮੂਰਖਾਂ ਦਾ ਮੂੰਹ ਬੇਵਕੂਫ਼ੀ ਆਖਦਾ ਹੈ।

3 ਯਹੋਵਾਹ ਦੀਆਂ ਅੱਖਾਂ ਹਰ ਪਾਸੇ ਹਨ, ਉਹ ਜਿਹੜੇ ਬਦ ਹਨ ਅਤੇ ਜਿਹੜੇ ਚੰਗੇ ਹਨ ਦੋਵਾਂ ਨੂੰ ਵੇਖਦਾ ਹੈ।

4 ਸ਼ਬਦ ਜਿਹੜੇ ਜ਼ਖਮਾਂ ਨੂੰ ਰਾਜੀ ਕਰ ਸਕਦੇ ਹਨ ਜੀਵਨ ਦੇ ਰੁੱਖ ਵਾਂਗ ਹੁੰਦੇ ਹਨ, ਪਰ ਘ੍ਰਿਣਾਯੋਗ ਸ਼ਬਦ ਆਦਮੀ ਦੇ ਆਤਮੇ ਨੂੰ ਤਬਾਹ ਕਰ ਦਿੰਦੇ ਹਨ।

5 ਇੱਕ ਮੂਰਖ ਵਿਅਕਤੀ ਆਪਣੇ ਪਿਉ ਦੀਆਂ ਝਿੜਕਾਂ ਨੂੰ ਪਸੰਦ ਨਹੀਂ ਕਰਦਾ, ਪਰ ਜਿਹੜਾ ਵਿਅਕਤੀ ਝਿੜਕ ਨੂੰ ਪ੍ਰਵਾਨ ਕਰੇ ਦਰਸਾਉਂਦਾ ਕਿ ਉਹ ਸਿਆਣਾ ਹੈ।

6 ਇੱਕ ਧਰਮੀ ਵਿਅਕਤੀ ਸਭ ਕੁਝ ਵਿੱਚ ਅਮੀਰ ਹੁੰਦਾ ਹੈ, ਪਰ ਇੱਕ ਬਦ ਆਦਮੀ ਦਾ ਧੰਨ ਉਸ ਲਈ ਮੁਸੀਬਤਾਂ ਲਿਆਉਂਦਾ ਹੈ।

7 ਸਿਆਣੇ ਲੋਕਾਂ ਦੇ ਬੁਲ੍ਹ ਗਿਆਨ ਬਿਖੇਰਦੇ ਹਨ, ਪਰ ਮੂਰਖਾਂ ਦਾ ਦਿਮਾਗ਼ ਅਜਿਹਾ ਨਹੀਂ ਹੁੰਦਾ।

8 ਯਹੋਵਾਹ ਦੁਸ਼ਟ ਲੋਕਾਂ ਦੀਆਂ ਭੇਟਾਂ ਨੂੰ ਨਫ਼ਰਤ ਕਰਦਾ ਹੈ ਪਰ ਉਹ ਇਮਾਨਦਾਰ ਲੋਕਾਂ ਦੀਆਂ ਪ੍ਰਾਰਬਨਵਾਂ ਵਿੱਚ ਪ੍ਰਸੰਸਾ ਮਹਿਸੂਸ ਕਰਦਾ।

9 ਯਹੋਵਾਹ ਦੁਸ਼ਟ ਲੋਕਾਂ ਦੇ ਜੀਵਨ ਢੰਗ ਨੂੰ ਨਫ਼ਰਤ ਕਰਦਾ ਹੈ।

10 ਜਿਹੜਾ ਵਿਅਕਤੀ ਸਹੀ ਰਾਹ ਨੂੰ ਛੱਡ ਦਿੰਦਾ ਹੈ, ਇੱਕ ਸਖਤ ਸਬਕ ਸਿਖ੍ਖੇਗਾ, ਅਤੇ ਕੋਈ ਵੀ ਜੋ ਸੁਧਾਰ ਨੂੰ ਨਫ਼ਰਤ ਕਰਦਾ ਹੈ, ਮਰੇਗਾ।

11 ਕਿਉਂ ਜੁ ਪਰਮੇਸ਼ੁਰ ਜਾਣਦਾ ਕਿ ਮੌਤ ਦੀ ਜਗ੍ਹਾ ਕੀ ਵਾਪਰਦਾ ਹੈ, ਤਾਂ ਅਵੱਸ਼ ਹੀ ਉਹ ਜਾਣਦਾ ਕਿ ਲੋਕਾਂ ਦੇ ਮਨਾਂ ਵਿੱਚ ਕੀ ਵਾਪਰਦਾ ਹੈ।

12 ਇੱਕ ਮਖੌਲੀ ਆਪਣੀ ਗ਼ਲਤੀ ਬਾਰੇ ਦੱਸੇ ਜਾਣ ਨੂੰ ਨਫ਼ਰਤ ਕਰਦਾ ਹੈ। ਅਤੇ ਉਹ ਬੰਦਾ ਸਿਆਣੇ ਲੋਕਾਂ ਦੀ ਸਲਾਹ ਲੈਣ ਤੋਂ ਇਨਕਾਰ ਕਰਦਾ ਹੈ।

13 ਜੇ ਕੋਈ ਵਿਅਕਤੀ ਪ੍ਰਸੰਨ ਹੈ, ਤਾਂ ਉਸਦਾ ਚਿਹਰਾ ਪ੍ਰਸੰਨ ਨਜ਼ਰ ਆਵੇਗਾ। ਪਰ ਜੇ ਕੋਈ ਬੰਦਾ ਉਦਾਸ ਹੈ ਤਾਂ ਉਸਦਾ ਆਤਮਾ ਉਸ ਉਦਾਸੀ ਨੂੰ ਪ੍ਰਗਟ ਕਰ ਦੇਵੇਗੀ।

14 ਇੱਕ ਸੂਝਵਾਨ ਬੰਦਾ ਹੋਰ ਵਧੇਰੇ ਗਿਆਨ ਹਾਸਿਲ ਕਰਨ ਦੀ ਚੇਸ਼ਟਾ ਕਰਦਾ, ਪਰ ਮੂਰਖ ਹੋਰ ਵਧੇਰੇ ਮੂਰਖਤਾ ਨਿਗਲਦੇ ਹਨ।

15 ਗਰੀਬ ਆਦਮੀ ਲਈ ਹਰ ਦਿਨ ਸੰਘਰਸ਼ ਹੈ, ਪਰ ਇੱਕ ਪ੍ਰਸਂਨਮਈ ਦਿਮਾਗ ਹਮੇਸ਼ਾ ਦਾਅਵਤ ਮਨਾਉਂਦਾ ਹੈ।

16 ਬੋੜਾ ਪਾਕੇ, ਯਹੋਵਾਹ ਤੋਂ ਡਰਨਾ, ਅਮੀਰ ਹੋਕੇ ਦਂਗਾ ਕਰਨ ਨਾਲੋਂ ਵਧੀਆ ਹੈ।17 ਸਾਦਾ ਭੋਜਨ ਖਾਕੇ ਪਿਆਰ ਕੀਤੇ ਜਾਣਾ, ਦਾਅਵਤ ਕਰਕੇ ਨਫ਼ਰਤ ਕੀਤੇ ਜਾਣ ਨਾਲੋਂ ਵਧੀਆ ਹੈ।

18 ਜਿਹੜੇ ਲੋਕ ਛੇਤੀ ਗੁੱਸੇ ਵਿੱਚ ਆ ਜਾਂਦੇ ਹਨ ਉਹ ਦਲੀਲਬਾਜ਼ੀ ਪੈਦਾ ਕਰਦੇ ਹਨ। ਪਰ ਧੀਰਜਵਾਨ ਬੰਦਾ ਸ਼ਾਂਤੀ ਪੈਦਾ ਕਰਦਾ ਹੈ।

19 ਇੱਕ ਸੁਸਤ ਬੰਦੇ ਦਾ ਰਸਤਾ ਕੰਡਿਆਂ ਨਾਲ ਭਰਿਆ ਹੁੰਦਾ ਹੈ, ਪਰ ਇੱਕ ਇਮਾਨਦਾਰ ਬੰਦੇ ਦਾ ਰਾਹ ਬਣਿਆ ਬਣਾਇਆ ਹਂਦਾ ਹੈ।

20 ਸਿਆਣਾ ਪੁੱਤਰ ਆਪਣੇ ਪਿਤਾ ਲਈ ਖੁਸ਼ੀ ਦਾ ਸਤ੍ਰੋਤ ਹੁੰਦਾ ਹੈ। ਪਰ ਮੂਰਖ ਬੰਦਾ ਆਪਣੀ ਖੁਦ ਦੀ ਮਾਤਾ ਨੂੰ ਵੀ ਤਿਰਸਕਾਰਦਾ ਹੈ।

21 ਬੇਵਕੂਫ਼ੀ ਉਸ ਵਿਅਕਤੀ ਲਈ ਇੱਕ ਚੁਟਕਲਾ ਹੈ ਜਿਸ ਨੂੰ ਸੂਝ ਦੀ ਕਮੀ ਹੋਵੇ। ਪਰ ਸਿਆਣਾ ਬੰਦਾ ਉਹੋ ਗੱਲਾਂ ਕਰਨ ਦੀ ਸਾਵਧਾਨੀ ਵਰਤਦਾ ਹੈ ਜਿਹੜੀਆਂ ਸਹੀ ਹੁੰਦੀਆਂ ਹਨ।

22 ਯੋਜਨਾਵਾਂ ਅਸਫ਼ਲ ਹੋ ਜਾਂਦੀਆਂ ਹਨ ਜਿੰਨਾ ਚਿਰ ਕਿ ਉਪਯੁਕਤ ਸਲਾਹ-ਮਸ਼ਵਰਾ ਨਾ ਹੋਵੇ। ਪਰ ਉਹ ਕਾਮਯਾਬ ਹੋ ਜਾਂਦੀਆਂ ਹਨ ਜੇਕਰ ਓਥੇ ਕਾਫ਼ੀ ਸਾਰੇ ਸਲਾਹਕਾਰ ਹੋਣ।

23 ਬੰਦਾ ਉਦੋਂ ਪ੍ਰਸੰਨ ਹੁੰਦਾ ਹੈ ਜਦੋਂ ਉਹ ਚੰਗਾ ਉੱਤਰ ਦਿੰਦਾ ਹੈ ਅਤੇ ਸਹੀ ਸਮੇਂ ਬੋਲਿਆ ਸ਼ਬਦ ਬਹੁਤ ਚੰਗਾ ਹੁੰਦਾ ਹੈ।

24 ਜਿਹੜੀਆਂ ਗੱਲਾਂ ਸਿਆਣਾ ਬੰਦਾ ਕਰਦਾ ਹੈ ਉਹ ਇੱਥੇ ਧਰਤੀ ਉੱਤੇ ਜੀਵਨ ਵੱਲ ਲੈ ਜਾਂਦੀਆਂ ਹਨ ਅਤੇ ਉਸਨੂੰ ਮਿਰਤੂ ਲੋਕ ਵੱਲ ਜਾਣ ਤੋਂ ਰੋਕਦੀਆਂ ਹਨ।

25 ਯਹੋਵਾਹ, ਘਮਂਡੀ ਵਿਅਕਤੀ ਦੇ ਘਰ ਨੂੰ ਤਬਾਹ ਕਰ ਦਿੰਦਾ ਹੈ, ਪਰ ਯਹੋਵਾਹ ਇੱਕ ਬੇਸਹਾਰਾ ਵਿਧਵਾ ਦੀ ਜਾਇਦਾਦ ਦੀ ਰੱਖਿਆ ਕਰਦਾ ਹੈ।

26 ਯਹੋਵਾਹ ਬਦ ਆਦਮੀ ਦੀਆਂ ਸੋਚਾਂ ਨੂੰ ਨਫ਼ਰਤ ਕਰਦਾ ਹੈ, ਪਰ ਪਾਕ ਲੋਕਾਂ ਦੀਆਂ ਸੋਚਾਂ ਵਿੱਚ ਪ੍ਰਸੰਸਾ ਮਹਿਸੂਸ ਕਰਦਾ ਹੈ।

27 ਇੱਕ ਲੋਭੀ ਵਿਅਕਤੀ ਆਪਣੇ ਸਾਰੇ ਟੱਬਰ ਤੇ ਵਿਨਾਸ਼ ਲਿਆਉਂਦਾ, ਪਰ ਜਿਹੜਾ ਵਿਅਕਤੀ ਰਿਸ਼ਵਤ ਨੂੰ ਨਫ਼ਰਤ ਕਰਦਾ ਹੈ, ਜਿਉਵੇਂਗਾ।

28 ਇੱਕ ਸੂਝਵਾਨ ਆਦਮੀ ਬੋਲਣ ਤੋਂ ਪਹਿਲਾਂ ਸੋਚਦਾ ਹੈ। ਪਰ ਦੁਸ਼ਟ ਲੋਕਾਂ ਦੇ ਮੂੰਹਾਂ ਚੋ ਸਿਰਫ਼ ਬਦੀ ਹੀ ਡੁਲ੍ਹਦੀ ਹੈ।

29 ਯਹੋਵਾਹ ਦੁਸ਼ਟ ਲੋਕਾਂ ਤੋਂ ਬਹੁਤ ਦੂਰ ਰਹਿੰਦਾ ਹੈ, ਪਰ ਉਹ ਧਰਮੀ ਲੋਕਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ।

30 ਜਿਹੜਾ ਬੰਦਾ ਮੁਸਕਾਉਂਦਾ ਹੈ ਉਹ ਹੋਰਾਂ ਲੋਕਾਂ ਨੂੰ ਵੀ ਪ੍ਰਸੰਨ ਕਰਦਾ ਹੈ। ਸ਼ੁਭ ਸਮਾਚਾਰ ਹੱਡੀਆਂ ਨੂੰ ਤਂਦਰੁਸ਼ਤ ਬਣਾਉਂਦਾ ਹੈ।

31 ਜਿਹੜਾ ਵਿਅਕਤੀ ਜੀਵਨ ਦੇਣ ਵਾਲੀਆਂ ਝਿੜਕਾਂ ਨੂੰ ਕਬੂਲਦਾ ਹੈ ਸਿਆਣਿਆਂ ਦਰਮਿਆਨ ਜਿਉਂਵੇਗਾ।

32 ਜਿਹੜਾ ਝਿੜਕੇ ਜਾਣ ਨੂੰ ਪਸੰਦ ਨਹੀਂ ਕਰਦਾ, ਉਸ ਦੀ ਕੋਈ ਸ੍ਵੈ-ਇੱਜ਼ਤ ਨਹੀਂ ਪਰ ਜਿਹੜਾ ਵਿਅਕਤੀ, ਸੁਧਾਰ ਨੂੰ ਸੁਣਦਾ ਹੈ ਸਮਝਦਾਰੀ ਪ੍ਰਾਪਤ ਕਰਦਾ ਹੈ।

33 ਯਹੋਵਾਹ ਦਾ ਭੈ, ਸਿਆਣਪ ਵਿੱਚ ਹਿਦਾਇਤ ਹੁੰਦਾ ਹੈ ਤੁਹਾਡੀ ਉਸਤਤ ਕੀਤੇ ਜਾਣ ਤੋਂ ਪਹਿਲਾਂ, ਤੁਹਾਨੂੰ ਨਿਮਾਣੇ ਬਣਾਇਆ ਜਾਣਾ ਚਾਹੀਦਾ ਹੈ।

 
adsfree-icon
Ads FreeProfile