Lectionary Calendar
Friday, May 17th, 2024
the Seventh Week after Easter
Attention!
Partner with StudyLight.org as God uses us to make a difference for those displaced by Russia's war on Ukraine.
Click to donate today!

Read the Bible

ਬਾਇਬਲ

ਆ ਸਤਰ 8

1 ਉਸ ਦਿਨ ਪਾਤਸ਼ਾਹ ਅਹਸ਼ਵੇਰੋਸ਼ ਨੇ ਯਹੂਦੀਆਂ ਦੇ ਵੈਰੀ ਹਾਮਾਨ ਦਾ ਸਾਰਾ ਸਮਾਨ ਤੇ ਮਲਕੀਅਤ ਰਾਣੀ ਅਸਤਰ ਦੇ ਹਵਾਲੇ ਕਰ ਦਿੱਤੀ। ਅਸਤਰ ਨੇ ਪਾਤਸ਼ਾਹ ਨੂੰ ਮਾਰਦਕਈ ਬਾਰੇ ਵੀ ਦੱਸ ਦਿੱਤਾ ਕਿ ਉਹ ਉਸ ਦਾ ਕੀ ਲੱਗਦਾ ਹੈ। ਤੱਦ ਮਾਰਦਕਈ ਪਾਤਸ਼ਾਹ ਨੂੰ ਮਿਲਣ ਆਇਆ।2 ਪਾਤਸ਼ਾਹ ਨੇ ਆਪਣੀ ਮੋਹਰ ਵਾਲੀ ਮੁੰਦਰੀ ਲਈ ਜਿਹੜੀ ਉਸਨੇ ਹਾਮਾਨ ਨੂੰ ਦਿੱਤੀ ਸੀ ਅਤੇ ਇਸਨੂੰ ਮਾਰਦਕਈ ਨੂੰ ਦੇ ਦਿੱਤਾ। ਫੇਰ ਅਸਤਰ ਨੇ ਹਾਮਾਨ ਦੀ ਸਾਰੀ ਮਲਕੀਅਤ ਦਾ ਸਰਪ੍ਰਸਤ ਮਾਰਦਕਈ ਨੂੰ ਬਣਾ ਦਿੱਤਾ।

3 ਅਸਤਰ ਨੇ ਮੁੜ ਪਾਤਸ਼ਾਹ ਕੋਲ ਜਾਕੇ ਉਸ ਨਾਲ ਗੱਲ ਕੀਤੀ। ਉਹ ਪਾਤਸ਼ਾਹ ਦੇ ਪੈਰਾਂ ਤੇ ਡਿੱਗ ਕੇ ਅਤੇ ਰੋ ਪਈ। ਉਸ ਨੇ ਫ਼ਰਿਆਦ ਕੀਤੀ ਕਿ ਉਹ ਉਸ ਮੰਦੀ ਯੋਜਨਾ ਨੂੰ ਰਦ੍ਦ ਕਰ ਦੇੇਵੇ ਜੋ ਹਾਮਾਨ ਅਗਾਗੀ ਨੇ ਯਹੂਦੀਆਂ ਦੇ ਖਿਲਾਫ਼ ਬਾਣਾਈ ਸੀ।4 ਤਦ ਰਾਜੇ ਨੇ ਅਸਤਰ ਵੱਲ ਆਪਣਾ ਸੁਨਿਹਰੀ ਰਾਜ-ਦੰਡ ਵਧਾਇਆ, ਅਤੇ ਉਹ ਉੱਠ ਕੇ ਪਾਤਸ਼ਾਹ ਦੇ ਸਾਮ੍ਹਣੇ ਜਾ ਖਲੋਤੀ।5 ਫੇਰ ਅਸਤਰ ਨੇ ਆਖਿਆ, "ਪਾਤਸ਼ਾਹ, ਜੇਕਰ ਤੂੰ ਮੈਨੂੰ ਪਸੰਦ ਕਰਦਾ ਹੈਂ ਅਤੇ ਜੇਕਰ ਤੂੰ ਮੇਰੇ ਤੇ ਪ੍ਰਸੰਨ ਹੈ ਅਤੇ ਜੇਕਰ ਤੈਨੂੰ ਮੇਰਾ ਵਿਚਾਰ ਚੰਗਾ ਲੱਗੇ ਤੇ ਜੇਕਰ ਤੂੰ ਮੇਰੇ ਨਾਲ ਖੁਸ਼ ਹੈਂ, ਤਾਂ ਕਿਰਪਾ ਕਰਕੇ ਇੱਕ ਨਵਾਂ ਹੁਕਮ ਜਾਰੀ ਕਰ ਦਿਓ ਜੋ ਕਿ ਅਗਾਰੀ ਹਮਦਾਬਾ ਦੇ ਪੁੱਤਰ ਹਾਮਾਨ ਦੇ ਆਦੇਸ਼ ਨੂੰ ਰਦ੍ਦ ਕਰ ਦੇਵੇ। ਉਸਨੇ ਪਾਤਸ਼ਹ ਦੇ ਸੂਬੇ ਵਿੱਚ ਸਾਰੇ ਯਹੂਦੀਆਂ ਨੂੰ ਤਬਾਹ ਕਰਣ ਦਾ ਆਦੇਸ਼ ਦਿੱਤਾ ਹੈ।6 ਮੈਂ ਪਾਤਸ਼ਾਹ ਅੱਗੇ ਅਰਜ਼ ਇਸ ਲਈ ਕਰ ਰਹੀ ਹਾਂ ਕਿਉਂ ਕਿ ਮੈਂ ਆਪਣੇ ਲੋਕਾਂ ਨਾਲ ਇਹ ਭਿਆਨਕ ਕਰੋਪੀ ਹੁੰਦੀ ਨਹੀਂ ਵੇਖ ਸਕਦੀ। ਮੈਂ ਆਪਣੇ ਘਰਾਣੇ ਨੂੰ ਨਸ਼ਟ ਹੁੰਦਾ, ਮਰਦਾ ਨਹੀਂ ਵੇਖ ਸਕਦੀ।"7 ਪਾਤਸ਼ਾਹ ਅਹਸ਼ਵੇਰੋਸ਼ ਨੇ ਰਾਣੀ ਅਸਤਰ ਅਤੇ ਮਾਰਦਕਈ ਨੂੰ ਆਖਿਆ, "ਕਿਉਂ ਕਿ ਹਾਮਾਨ ਯਹੂਦੀਆਂ ਦੇ ਖਿਲਾਫ ਸੀ। ਇਸ ਲਈ ਮੈਂ ਉਸਦੀ ਜਾਇਦਾਦ ਅਸਤਰ ਨੂੰ ਸੌਂਪ ਦਿੱਤੀ। ਅਤੇ ਮੇਰੇ ਸਿਪਾਹੀਆਂ ਨੇ ਉਸ ਨੂੰ ਸੂਲੀ ਚਾਢ਼ ਦਿੱਤਾ।8 ਰਾਜੇ ਦੇ ਅਧਿਕਾਰ ਨਾਲ ਯਹੂਦੀਆਂ ਨਾਲ ਸੰਬੰਧਿਤ ਇੱਕ ਹੋਰ ਹੁਕਮ ਲਿਖੋ। ਤੁਸੀਂ ਜੋ ਵੀ ਸਮਝੋਁ ਕਿ ਜਿਸ ਨਾਲ ਯਹੂਦੀਆਂ ਦਾ ਭਲਾ ਹੋਵੇਗਾ, ਇਸ ਨੂੰ ਲਿਖੋ ਅਤੇ ਇਸ ਉੱਤੇ ਰਾਜੇ ਦੀ ਮੋਹਰ ਲਾ ਦਿਓ। ਕਿਉਂ ਕਿ ਜੋ ਕੁਝ ਵੀ ਪਾਤਸ਼ਾਹ ਦੇ ਨਾਉਂ ਤੇ ਲਿਖਿਆ ਜਾਵੇਗਾ ਅਤੇ ਜੇਕਰ ਉਸ ਉੱਪਰ ਪਾਤਸ਼ਾਹ ਦੀ ਮੋਹਰ ਲੱਗ ਜਾਵੇ ਤਾਂ ਉਸ ਨੂੰ ਕੋਈ ਵੀ ਰਦ੍ਦ ਨਹੀਂ ਕਰ ਸਕਦਾ।"9 ਜਲਦੀ ਹੀ ਪਾਤਸ਼ਾਹ ਦੇ ਸਕੱਤਰ ਸਦ੍ਦੇ ਗਏ। ਇਹ ਸਭ ਕਾਰਜ ਸੀਵਾਨ ਦੇ ਤੀਜੇ ਮਹੀਨੇ ਦੇ ਤੇਈਵੇਂ ਦਿਨ ਨੂੰ ਕੀਤਾ ਗਿਆ। ਉਨ੍ਹਾਂ ਸਕੱਤਰਾਂ ਨੇ ਮਾਰਦਕਈ ਦੇ ਹੁਕਮ ਮੁਤਾਬਕ ਯਹੂਦੀਆਂ, ਆਗੂਆਂ, ਰਾਜਪਾਲਾਂ ਅਤੇ ਹਿਂਦ ਤੋਂ ਕੁਸ਼ ਤੀਕ12 7 ਸੂਬਿਆਂ ਦੇ ਅਧਿਕਾਰੀਆਂ ਨੂੰ ਲਿਖਿਆ। ਉਹ ਆਦੇਸ਼ ਲੋਕਾਂ ਦੇ ਹਰ ਸਮੂਹ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਅਤੇ ਯਹੂਦੀਆਂ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਅਤੇ ਵਰਨਮਾਲਾ ਵਿੱਚ ਲਿਖੇ ਗਏ ਸਨ।10 ਮਾਰਦਕਈ ਨੇ ਰਾਜੇ ਦੇ ਅਧਿਕਾਰ ਮੁਤਾਬਿਕ ਆਦੇਸ਼ ਨੂੰ ਲਿਖਿਆ ਅਤੇ ਪਾਤਸ਼ਾਹ ਦੀ ਮੋਹਰ ਨਾਲ ਚਿੱਠੀਆਂ ਨੂੰ ਬੰਦ ਕੀਤਾ ਫੇਰ ਉਸਨੇ ਉਨ੍ਹਾਂ ਪੱਤਰਾਂ ਨੂੰ ਘੋੜਿਆਂ ਤੇ ਸੰਦੇਸ਼ਵਾਹਕਾਂ ਰਾਹੀਂ ਭੇਜ ਦਿੱਤਾ। ਉਹ ਤੇਜ ਘੋਢ਼ਿਆਂ ਉੱਤੇ ਸਵਾਰ ਹੋ ਗਏ ਤਾਂ ਕਿ ਉਹ ਚਿੱਠੀਆਂ ਨੂੰ ਜਲਦ ਤੋਂ ਜਲਦ ਪਹੁੰਚਾ ਸਕਣ।11 ਉਨ੍ਹਾਂ ਚਿੱਠੀਆਂ ਵਿੱਚ ਪਾਤਸ਼ਾਹ ਦਾ ਹੁਕਮ ਇਉਂ ਸੀ:ਹਰ ਇੱਕ ਸ਼ਹਿਰ ਦੇ ਯਹੂਦੀਆਂ ਨੂੰ ਆਪਣੇ ਆਪ ਨੂੰ ਬਚਾਉਣ ਲਈ ਇੱਕ ਬਾਵੇਂ ਇਕੱਠੇ ਹੋਣ ਦਾ ਹੱਕ ਹੈ। ਜੇਕਰ ਕਿਸੇ ਵੀ ਕੌਮ ਦੀ ਫ਼ੌਜ ਉਨ੍ਹਾਂ, ਦੀਆਂ ਔਰਤਾਂ ਜਾਂ ਉਨ੍ਹਾਂ ਦੇ ਬੱਚਿਆਂ ਉੱਤੇ ਹਮਲਾ ਕਰੇ, ਤਾਂ ਉਨ੍ਹਾਂ ਨੂੰ ਉਸ ਪੂਰੀ ਫ਼ੌਜ ਨੂੰ ਤਬਾਹ ਕਰਨ, ਮਾਰਨ ਅਤੇ ਨਸ਼ਟ ਕਰਨ ਦਾ ਪੂਰਾ ਹੱਕ ਹੈ। ਯਹੂਦੀਆਂ ਨੂੰ ਉਨ੍ਹਾਂ ਵੈਰੀਆਂ ਨੂੰ ਨਸ਼ਟ ਕਰਕੇ ਉਨ੍ਹਾਂ ਦੀ ਦੋਲਤ ਲੈਣ ਦਾ ਵੀ ਪੂਰਾ ਹੱਕ ਹੈ।12 7 ਸੂਬਿਆਂ ਦੇ ਅਧਿਕਾਰੀਆਂ ਨੂੰ ਲਿਖਿਆ। ਉਹ ਆਦੇਸ਼ ਲੋਕਾਂ ਦੇ ਹਰ ਸਮੂਹ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਅਤੇ ਯਹੂਦੀਆਂ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਅਤੇ ਵਰਨਮਾਲਾ ਵਿੱਚ ਲਿਖੇ ਗਏ ਸਨ।10 ਮਾਰਦਕਈ ਨੇ ਰਾਜੇ ਦੇ ਅਧਿਕਾਰ ਮੁਤਾਬਿਕ ਆਦੇਸ਼ ਨੂੰ ਲਿਖਿਆ ਅਤੇ ਪਾਤਸ਼ਾਹ ਦੀ ਮੋਹਰ ਨਾਲ ਚਿੱਠੀਆਂ ਨੂੰ ਬੰਦ ਕੀਤਾ ਫੇਰ ਉਸਨੇ ਉਨ੍ਹਾਂ ਪੱਤਰਾਂ ਨੂੰ ਘੋੜਿਆਂ ਤੇ ਸੰਦੇਸ਼ਵਾਹਕਾਂ ਰਾਹੀਂ ਭੇਜ ਦਿੱਤਾ। ਉਹ ਤੇਜ ਘੋਢ਼ਿਆਂ ਉੱਤੇ ਸਵਾਰ ਹੋ ਗਏ ਤਾਂ ਕਿ ਉਹ ਚਿੱਠੀਆਂ ਨੂੰ ਜਲਦ ਤੋਂ ਜਲਦ ਪਹੁੰਚਾ ਸਕਣ।11 ਉਨ੍ਹਾਂ ਚਿੱਠੀਆਂ ਵਿੱਚ ਪਾਤਸ਼ਾਹ ਦਾ ਹੁਕਮ ਇਉਂ ਸੀ:ਹਰ ਇੱਕ ਸ਼ਹਿਰ ਦੇ ਯਹੂਦੀਆਂ ਨੂੰ ਆਪਣੇ ਆਪ ਨੂੰ ਬਚਾਉਣ ਲਈ ਇੱਕ ਬਾਵੇਂ ਇਕੱਠੇ ਹੋਣ ਦਾ ਹੱਕ ਹੈ। ਜੇਕਰ ਕਿਸੇ ਵੀ ਕੌਮ ਦੀ ਫ਼ੌਜ ਉਨ੍ਹਾਂ, ਦੀਆਂ ਔਰਤਾਂ ਜਾਂ ਉਨ੍ਹਾਂ ਦੇ ਬੱਚਿਆਂ ਉੱਤੇ ਹਮਲਾ ਕਰੇ, ਤਾਂ ਉਨ੍ਹਾਂ ਨੂੰ ਉਸ ਪੂਰੀ ਫ਼ੌਜ ਨੂੰ ਤਬਾਹ ਕਰਨ, ਮਾਰਨ ਅਤੇ ਨਸ਼ਟ ਕਰਨ ਦਾ ਪੂਰਾ ਹੱਕ ਹੈ। ਯਹੂਦੀਆਂ ਨੂੰ ਉਨ੍ਹਾਂ ਵੈਰੀਆਂ ਨੂੰ ਨਸ਼ਟ ਕਰਕੇ ਉਨ੍ਹਾਂ ਦੀ ਦੋਲਤ ਲੈਣ ਦਾ ਵੀ ਪੂਰਾ ਹੱਕ ਹੈ।12 ਜਿਹੜਾ ਦਿਨ ਯਹੂਦੀਆਂ ਦੇ ਇਹ ਸਭ ਕਰਨ ਲਈ ਮੁਕਰ੍ਰਰ ਕੀਤਾ ਗਿਆ ਸੀ ਉਹ ਅਦਾਰ ਦੇ ਬਾਰ੍ਹਵੇਂ ਮਹੀਨੇ ਦਾ ਤੇਰ੍ਹਵਾਂ ਦਿਨ ਸੀ। ਯਹੂਦੀਆਂ ਨੂੰ ਪਾਤਸ਼ਾਹ ਅਹਸ਼ਵੇਰੋਸ਼ ਦੇ ਸਾਰੇ ਸੂਬਿਆਂ ਵਿੱਚ ਇਉਂ ਕਰਨ ਦਾ ਇਖਤਿਆਰ ਸੀ।13 ਇਸ ਆਦੇਸ਼ ਦੀ ਇੱਕ ਨਕਲ ਹਰ ਕੌਮ ਦੇ ਲੋਕਾਂ ਨੂੰ, ਸਾਰੇ ਰਾਜ ਵਿੱਚ ਭੇਜੀ ਗਈ। ਇਹ ਹਰ ਸੂਬੇ ਵਿੱਚ ਇੱਕ ਕਨੂੰਨ ਬਣ ਗਿਆ। ਯਹੂਦੀ ਉਸ ਖਾਸ ਦਿਨ ਆਪਣੇ ਵੈਰੀਆਂ ਤੋਂ ਬਦਲਾ ਲੈਣ ਲਈ ਤਿਆਰ ਰਹਿਣ।14 ਸੰਦੇਸ਼ਵਾਹਕਾਂ ਨੇ ਪਾਤਸ਼ਾਹ ਦੇ ਘੋੜਿਆਂ ਤੇ ਸਵਾਰ ਹੋ ਕੇ ਇਸ ਕਾਰਜ ਨੂੰ ਛੇਤੀ-ਛੇਤੀ ਖਤਮ ਕੀਤਾ। ਪਾਤਸ਼ਾਹ ਨੇ ਉਨ੍ਹਾਂ ਨੂੰ ਇਹ ਕੰਮ ਫੁਰਤੀ ਨਾਲ ਮੁਕਾਉਣ ਦਾ ਹੁਕਮ ਦਿੱਤਾ ਸੀ ਅਤੇ ਇਸ ਹੁਕਮ ਦਾ ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਵੀ ਪ੍ਰਚਾਰ ਕੀਤਾ ਗਿਆ।

15 ਮਾਰਦਕਈ ਪਾਤਸ਼ਾਹ ਦੇ ਮਹਿਲ ਚੋ ਨਿਕਲਿਆ। ਉਸਨੇ ਨੀਲੀ ਚਿੱਟੀ ਸ਼ਾਹੀ ਪੁਸ਼ਾਕ ਅਤੇ ਸੋਨੇ ਦਾ ਇੱਕ ਵੱਡਾ ਮੁਕਟ ਅਤੇ ਕਤਾਨੀ ਤੇ ਬੈਂਗਣੀ ਰੰਗ ਦਾ ਚੋਗਾ ਪਾਇਆ ਹੋਇਆ ਸੀ। ਇਹ ਵਸਤਰ ਧਾਰਕੇ ਉਹ ਪਾਤਸ਼ਾਹ ਦੇ ਮਹਿਲੋਁ ਬਾਹਰ ਨਿਕਲਿਆ ਤੇ ਸ਼ੂਸ਼ਨ ਸ਼ਹਿਰ ਵਿੱਚ ਇਸ ਖਾਸ ਜਸ਼ਨ ਨੂੰ ਬੜੇ ਉਮਾਹ ਨਾਲ ਮਨਾਇਆ ਗਿਆ ਅਤੇ ਲੋਕ ਵੀ ਬੜੇ ਖੁਸ਼ ਹੋਏ।16 ਇਹ ਦਿਨ ਯਹੂਦੀਆਂ ਲਈ ਖਾਸ ਖੁਸ਼ੀ ਦਾ ਦਿਨ ਸੀ। ਇਹ ਉਨ੍ਹਾਂ ਲਈ ਬਹੁਤ ਖੁਸ਼ੀਆਂ ਤੇ ਭਾਗਾਂ ਭਰਿਆਂ ਦਿਨ ਸੀ।17 ਜਿੱਥੇ-ਕਿਤ੍ਤੇ ਵੀ ਪਾਤਸ਼ਾਹ ਦਾ ਆਦੇਸ਼ ਪਹੁੰਚਿਆ, ਸ਼ਹਿਰਾਂ ਤੇ ਸੂਬਿਆਂ ਵਿੱਚ ਯਹੂਦੀਆਂ ਦਰਮਿਆਨ ਖੁਸ਼ੀ ਦੀ ਲਹਿਰ ਦੌੜ ਗਈ। ਯਹੂਦੀ ਦਾਅਵਤਾਂ ਦੇਕੇ ਇਹ ਪਰਬ ਮਨਾ ਰਹੇ ਸਨ ਅਤੇ ਇਸ ਮੌਕੇ ਤੇ ਹੋਰਨਾਂ ਕੌਮਾਂ ਚੋ ਬਹੁਤ ਸਾਰੇ ਆਮ ਲੋਕ ਵੀ ਯਹੂਦੀ ਬਣੇ ਕਿਉਂ ਕਿ ਉਹ ਯਹੂਦੀਆਂ ਤੋਂ ਬਹੁਤ ਡਰਦੇ ਸਨ।

 
adsfree-icon
Ads FreeProfile