Lectionary Calendar
Saturday, May 18th, 2024
Eve of Pentacost
Attention!
We are taking food to Ukrainians still living near the front lines. You can help by getting your church involved.
Click to donate today!

Read the Bible

ਬਾਇਬਲ

ਯਰਮਿਆਹ 9

1 ਜੇ ਮੇਰਾ ਸਿਰ ਸਿਰਫ਼ ਪਾਣੀ ਨਾਲ ਹੀ ਭਰਿਆ ਹੁੰਦਾ, ਅਤੇ ਜੇ ਕਿਧਰੇ ਮੇਰੀਆਂ ਅੱਖਾਂ ਹੰਝੂਆਂ ਦਾ ਫ਼ੁਹਾਰਾ ਹੁੰਦੀਆਂ, ਮੈਂ ਆਪਣੇ ਲੋਕਾਂ ਲਈ ਦਿਨ-ਰਾਤ ਰੋਦਾ, ਜਿਹੜੇ ਤਬਾਹ ਹੋ ਗਏ ਨੇ।2 ਜੇ ਕਿਧਰੇ ਮਾਰੂਬਲ ਵਿੱਚ ਮੇਰੀ ਕੋਈ ਥਾਂ, ਇੱਕ ਮਕਾਨ ਹੁੰਦਾ, ਜਿੱਥੇ ਮੁਸਾਫ਼ਰ ਰਾਤ ਕੱਟ ਲੈਂਦੇ, ਮੈਂ ਆਪਣੇ ਲੋਕਾਂ ਨੂੰ ਛੱਡ ਸਕਦਾ ਸਾਂ। ਮੈਂ ਉਨ੍ਹਾਂ ਲੋਕਾਂ ਕੋਲੋਂ ਦੂਰ ਜਾ ਸਕਦਾ ਸਾਂ। ਕਿਉਂ ਕਿ ਉਹ ਸਾਰੇ ਹੀ ਪਰਮੇਸ਼ੁਰ ਨਾਲ ਬੇਵਫ਼ਾ ਹਨ। ਉਹ ਸਾਰੇ ਹੀ ਉਸਦੇ ਖਿਲਾਫ਼ ਹੋ ਗਏ ਨੇ।3 ਉਨ੍ਹਾਂ ਲੋਕਾਂ ਆਪਣੀਆਂ ਜੀਭਾਂ ਕਮਾਨ ਵਾਂਗ ਇਸਤੇਮਾਲ ਕੀਤੀਆਂ, ਉਨ੍ਹਾਂ ਦੇ ਮੂੰਹ ਵਿੱਚੋਂ ਝੂਠ ਤੀਰਾਂ ਵਾਂਗ ਉਡਦੇ ਨੇ। ਇਸ ਸ਼ਹਿਰ ਵਿੱਚ ਝੂਠ ਹੀ ਮਜ਼ਬੂਤ ਹੋ ਗਿਆ ਹੈ, ਸੱਚ ਨਹੀਂ। ਇਹ ਲੋਕ ਇੱਕ ਪਾਪ ਤੋਂ ਦੂਜੇ ਪਾਪ ਵੱਲ ਜਾਂਦੇ ਨੇ। ਉਹ ਮੈਨੂੰ ਨਹੀਂ ਜਾਣਦੇ।" ਇਹ ਗੱਲਾਂ ਯਹੋਵਾਹ ਨੇ ਆਖੀਆਂ।4 "ਆਪਣੇ ਗੁਆਂਢੀ ਦੀ ਨਿਗਰਾਨੀ ਕਰੋ! ਆਪਣੇ ਭਰਾਵਾਂ ਉੱਤੇ ਵੀ ਭਰੋਸਾ ਨਾ ਕਰੋ! ਕਿਉਂ ਕਿ ਹਰ ਭਰਾ ਧੋਖੇਬਾਜ਼ ਹੁੰਦਾ ਹੈ। ਹਰ ਗੁਆਂਢੀ ਤੁਹਾਡੀ ਪਿੱਠ ਪਿੱਛੇ ਚੁਗਲੀਆਂ ਕਰਦਾ ਹੈ।5 ਹਰ ਬੰਦਾ ਆਪਣੇ ਗੁਆਂਢੀ ਨਾਲ ਝੂਠ ਬੋਲਦਾ ਹੈ। ਕੋਈ ਵੀ ਸੱਚ ਨਹੀਂ ਬੋਲਦਾ। ਯਹੂਦਾਹ ਦੇ ਲੋਕਾਂ ਨੇ ਆਪਣੀਆਂ ਜੀਭਾਂ ਨੂੰ ਝੂਠ ਬੋਲਣਾ ਸਿਖਾਇਆ ਹੈ। ਉਨ੍ਹਾਂ ਨੇ ਉਦੋਂ ਤੀਕ ਪਾਪ ਕੀਤਾ, ਜਦੋਂ ਤੀਕ ਕਿ ਉਹ ਇੰਨੇ ਨਹੀਂ ਬਕ੍ਕ ਗਏ ਕਿ ਉਹ ਵਾਪਸ ਨਾ ਪਰਤ ਸਕਣ।6 ਇੱਕ ਬੁਰੀ ਗੱਲ ਦੂਸਰੀ ਦੇ ਪਿੱਛੇ ਤੁਰੀ। ਅਤੇ ਝੂਠਾਂ ਦੇ ਪਿੱਛੇ ਝੂਠ ਤੁਰੇ। ਲੋਕਾਂ ਨੇ ਮੈਨੂੰ ਜਾਨਣ ਤੋਂ ਇਨਕਾਰ ਕੀਤਾ।" ਇਹ ਗੱਲਾਂ ਯਹੋਵਾਹ ਨੇ ਆਖੀਆਂ।7 ਇਸ ਲਈ, ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, "ਕਾਰੀਗਰ ਧਾਤ ਨੂੰ, ਇਸਦੀ ਸ਼ੁਧਤਾ ਨੂੰ ਪਰਖਣ ਲਈ ਅੱਗ ਵਿੱਚ ਗਰਮ ਕਰਦਾ ਹੈ। ਇਸੇ ਤਰ੍ਹਾਂ ਮੈਂ ਯਹੂਦਾਹ ਦੇ ਲੋਕਾਂ ਨੂੰ ਵੀ ਪਰਖਾਂਗਾ। ਮੇਰੇ ਕੋਲ ਹੋਰ ਕੋਈ ਚੋਣ ਨਹੀਂ। ਮੇਰੇ ਲੋਕਾਂ ਨੇ ਪਾਪ ਕੀਤਾ ਹੈ।8 ਯਹੂਦਾਹ ਦੇ ਲੋਕਾਂ ਦੀਆਂ ਜੀਭਾਂ ਤੇਜ਼ ਤੀਰਾਂ ਵਰਗੀਆਂ ਹਨ। ਉਨ੍ਹਾਂ ਦੇ ਮੂੰਹ ਝੂਠ ਬੋਲਦੇ ਨੇ। ਹਰ ਬੰਦਾ ਆਪਣੇ ਗੁਆਂਢੀ ਨਾਲ ਮਿੱਠਾ ਬੋਲਦਾ ਹੈ। ਪਰ ਉਹ ਚੋਰੀ-ਛੁਪੇ ਆਪਣੇ ਗੁਆਂਢੀ ਉੱਤੇ ਹਮਲਾ ਕਰਨ ਦੀਆਂ ਯੋਜਨਾਵਾਂ ਬਣਾ ਰਿਹਾ ਹੁੰਦਾ ਹੈ।9 ਮੈਨੂੰ ਯਹੂਦਾਹ ਦੇ ਲੋਕਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ।" ਇਸ ਸੰਦੇਸ਼ ਯਹੋਵਾਹ ਵੱਲੋਂ ਹੈ, "ਤੁਸੀਂ ਜਾਣਦੇ ਹੋ ਕਿ ਮੈਨੂੰ ਉਸ ਕਿਸਮ ਦੇ ਲੋਕਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਮੈਨੂੰ ਚਾਹੀਦਾ ਹੈ ਕਿ ਮੈਂ ਉਨ੍ਹਾਂ ਲੋਕਾਂ ਨੂੰ ਓਹੀ ਸਜ਼ਾ ਦੇਵਾਂ, ਜਿਸਦੇ ਉਹ ਅਧਿਕਾਰੀ ਹਨ।"10 ਮੈਂ ਪਹਾੜਾਂ ਲਈ ਧਾਹਾਂ ਮਾਰਕੇ ਰੋਵਾਂਗਾ। ਮੈਂ ਸੱਖਣੇ ਖੇਤਾਂ ਲਈ ਵੈਣ ਪਾਵਾਂਗਾ। ਕਿਉਂ ਕਿ ਜਿਉਂਦੀਆਂ ਚੀਜ਼ਾਂ ਮੁਕਾ ਦਿੱਤੀਆਂ ਗਈਆਂ ਸਨ। ਹੁਣ ਕੋਈ ਵੀ ਓਥੇ ਸਫ਼ਰ ਨਹੀਂ ਕਰਦਾ। ਓਥੇ ਪਸ਼ੂਆਂ ਦੀਆਂ ਅਵਾਜ਼ਾਂ ਨਹੀਂ ਸੁਣੀਁਦੀਆਂ। ਪੰਛੀ ਕਿਤੇ ਦੂਰ ਉੱਡ ਗਏ ਨੇ ਅਤੇ ਜਾਨਵਰ ਚਲੇ ਗਏ ਹਨ।11 "ਮੈਂ ਯਰੂਸ਼ਲਮ ਸ਼ਹਿਰ ਨੂੰ ਇੱਕ ਕੂੜੇ ਦਾ ਢੇਰ ਬਣਾ ਦਿਆਂਗਾ। ਇਹ ਗਿਦ੍ਦੜਾਂ ਦੇ ਰਹਿਣ ਦੀ ਥਾਂ ਹੋਵੇਗੀ। ਮੈਂ ਯਹੂਦਾਹ ਸਹਿਰ ਦੇ ਦੇਸ਼ਾਂ ਨੂੰ ਤਬਾਹ ਕਰ ਦਿਆਂਗਾ, ਇਸ ਲਈ ਓਥੇ ਕੋਈ ਵੀ ਨਹੀਂ ਰਹੇਗਾ।"

12 ਕੀ ਇੱਥੇ ਕੋਈ ਅਜਿਹਾ ਸਿਆਣਾ ਬੰਦਾ ਹੈ ਜੋ ਇਨ੍ਹਾਂ ਗੱਲਾਂ ਨੂੰ ਸਮਝ ਸਕੇ? ਕੀ ਇੱਥੇ ਕੋਈ ਅਜਿਹਾ ਬੰਦਾ ਹੈ ਜਿਸ ਨੂੰ ਯਹੋਵਾਹ ਪਾਸੋਂ ਸਿਖਿਆ ਮਿਲੀ ਹੋਵੇ? ਕੀ ਕੋਈ ਯਹੋਵਾਹ ਦੇ ਸੰਦੇਸ਼ ਨੂੰ ਸਮਝਾ ਸਕਦਾ ਹੈ? ਧਰਤੀ ਤਬਾਹ ਕਿਉਂ ਹੋਈ? ਸੱਖਣੇ ਮਾਰੂਬਲ ਵਰਗੀ ਕਿਉਂ ਬਣਾ ਦਿੱਤੀ ਗਈ, ਜਿੱਥੇ ਕੋਈ ਵੀ ਨਹੀਂ ਜਾਂਦਾ?13 ਯਹੋਵਾਹ ਨੇ ਇਨ੍ਹਾਂ ਸਵਾਲਾਂ ਦਾ ਜਬਾਵ ਦਿੱਤਾ ਉਸਨੇ ਆਖਿਆ, "ਇਹ ਇਸ ਲਈ ਹੈ ਕਿਉਂ ਕਿ ਯਹੂਦਾਹ ਦੇ ਲੋਕਾਂ ਨੇ ਮੇਰੀ ਬਿਵਸਬਾ ਉੱਤੇ ਚੱਲਣਾ ਛੱਡ ਦਿੱਤਾ ਹੈ। ਮੈਂ ਉਨ੍ਹਾਂ ਨੂੰ ਆਪਣੀ ਬਿਵਸਬਾ ਦਿੱਤੀ ਸੀ, ਪਰ ਉਨ੍ਹਾਂ ਨੇ ਮੇਰੀ ਗੱਲ ਸੁਣਨ ਤੋਂ ਇਨਕਾਰ ਕੀਤਾ। ਉਹ ਮੇਰੀ ਬਿਵਸਬਾ ਉੱਤੇ ਨਹੀਂ ਚੱਲੇ,14 ਯਹੂਦਾਹ ਦੇ ਲੋਕਾਂ ਦਾ ਆਪਣਾ ਹੀ ਢੰਗ ਸੀ। ਉਹ ਜ਼ਿੱਦੀ ਸਨ। ਉਹ ਝੂਠੇ ਦੇਵਤੇ ਬਆਲ ਦੇ ਅਨੁਯਾਈ ਸਨ। ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਦੇਵਤਿਆਂ ਦੇ ਅਨੁਯਾਈ ਹੋਣਾ ਸਿਖਾਇਆ ਸੀ।"15 ਇਸ ਲਈ ਯਹੋਵਾਹ ਸਰਬ ਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ, "ਮੈਂ ਉਨ੍ਹਾਂ ਨੂੰ ਕੌੜਾ ਭੋਜਨ ਖੁਆਵਾਂਗਾ ਅਤੇ ਜ਼ਹਿਰ ਪਿਲਾਵਾਂਗਾ।16 ਮੈਂ ਯਹੂਦਾਹ ਦੇ ਲੋਕਾਂ ਨੂੰ ਹੋਰਨਾਂ ਕੌਮਾਂ ਵਿਚਕਾਰ ਖਿੰਡਾ ਦਿਆਂਗਾ। ਉਹ ਅਜੀਬ ਕੌਮਾਂ ਦਰਮਿਆਨ ਰਹਿਣਗੇ। ਉਨ੍ਹਾਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਕਦੇ ਵੀ ਇਨ੍ਹਾਂ ਦੇਸਾਂ ਬਾਰੇ ਨਹੀਂ ਜਾਣਿਆ ਸੀ। ਮੈਂ ਤਲਵਾਰਧਾਰੀ ਲੋਕਾਂ ਨੂੰ ਭੇਜਾਂਗਾ। ਉਹ ਲੋਕ ਯਹੂਦਾਹ ਦੇ ਲੋਕਾਂ ਨੂੰ ਮਾਰ ਦੇਣਗੇ। ਉਹ ਉਨ੍ਹਾਂ ਨੂੰ ਉਦੋਂ ਤੀਕ ਮਾਰਨਗੇ, ਜਦੋਂ ਤੀਕ ਲੋਕ ਖਤਮ ਨਹੀਂ ਹੋ ਜਾਂਦੇ।"17 ਇਹੀ ਹੈ ਜੋ ਯਹੋਵਾਹ ਸਰਬ-ਸ਼ਕਤੀਮਾਨ ਆਖਦਾ ਹੈ: "ਹੁਣ, ਇਨ੍ਹਾਂ ਗੱਲਾਂ ਬਾਰੇ ਸੋਚੋ! ਉਨ੍ਹਾਂ ਔਰਤਾਂ ਨੂੰ ਸੱਦੋ ਜਿਹੜੀਆਂ ਪੈਸੇ ਲੈਕੇ ਨੜੋਇਆਂ ਉੱਤੇ ਵੈਣ ਪਾਉਂਦੀਆਂ ਨੇ। ਉਨ੍ਹਾਂ ਔਰਤਾਂ ਨੂੰ ਸੱਦੋ, ਜਿਹੜੀਆਂ ਇਸ ਕੰਮ ਵਿੱਚ ਮਾਹਰ ਨੇ।18 ਲੋਕੀ ਆਖਦੇ ਨੇ, ਇਨ੍ਹਾਂ ਔਰਤਾਂ ਨੂੰ ਛੇਤੀ ਸਾਡੇ ਲਈ ਵੈਣ ਪਾਉਣ ਲਈ ਆਉਣ ਦਿਓ। ਫ਼ੇਰ ਸਾਡੀਆਂ ਅੱਖਾਂ ਹੰਝੂਆਂ ਨਾਲ ਭਰ ਜਾਣਗੀਆਂ ਅਤੇ ਸਾਡੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਧਾਰਾਂ ਵਗ ਪੈਣਗੀਆਂ।"19 ਸੀਯੋਨ ਤੋਂ ਰੋਣ ਦੀਆਂ ਉੱਚੀਆਂ ਅਵਾਜ਼ਾਂ ਆ ਰਹੀਆਂ ਨੇ। 'ਅਸੀਂ ਸੱਚਮੁੱਚ ਤਬਾਹ ਹੋ ਰਹੇ ਹਾਂ! ਅਸੀਂ ਸੱਚਮੁੱਚ ਸ਼ਰਮਸਾਰ ਹਾਂ! ਸਾਨੂੰ ਆਪਣੀ ਧਰਤੀ ਛੱਡਣੀ ਪੈਣੀ ਹੈ ਕਿਉਂ ਕਿ ਸਾਡੇ ਘਰ ਤਬਾਹ ਹੋ ਗਏ ਹਨ। ਸਾਡੇ ਘਰ ਮਲਵੇ ਦੇ ਢੇਰ ਹਨ।20 ਯਹੂਦਾਹ ਦੀਓ ਔਰਤੋਂ, ਹੁਣ, ਯਹੋਵਾਹ ਦੇ ਸੰਦੇਸ਼ ਨੂੰ ਸੁਣੋ। ਯਹੋਵਾਹ ਦੇ ਮੂੰਹ ਤੋਂ ਨਿਕਲਦੇ ਸ਼ਬਦਾਂ ਨੂੰ ਸੁਣ ਲਵੋ! ਯਹੋਵਾਹ ਆਖਦਾ ਹੈ, "ਆਪਣੀਆਂ ਧੀਆਂ ਨੂੰ ਸਿਖਾਉ ਕਿ ਉੱਚੀ ਰੋਣਾ ਹੈ ਜਿਵੇਂ ਹਰ ਔਰਤ ਨੂੰ ਇਹ ਅਲਾਹੁਣੀ ਸਿਖ੍ਖਣੀ ਚਾਹੀਦੀ ਹੈ।21 'ਮੌਤ ਆ ਗਈ ਹੈ। ਮੌਤ ਸਾਡੀਆਂ ਖਿੜਕੀਆਂ ਬਾਣੀਁ ਚੜ ਗਈ ਹੈ। ਮੌਤ ਸਾਡੇ ਮਹਿਲਾਂ ਅੰਦਰ ਆਈ। ਮੌਤ ਗਲੀ ਵਿੱਚ ਖੇਡਦਿਆਂ ਸਾਡੇ ਬੱਚਿਆਂ ਨੂੰ ਆਈ ਹੈ। ਮੌਤ ਸਾਡੇ ਗਭ੍ਭਰੂਆਂ ਨੂੰ ਆਈ ਹੈ ਜਿਹੜੇ ਪਰ੍ਹਿਆਂ ਅੰਦਰ ਮਿਲਦੇ ਨੇ।22 "ਯਹੋਵਾਹ ਆਖਦਾ ਹੈ, "ਮੁਰਦਾ ਲਾਸ਼ਾਂ ਖੇਤਾਂ ਅੰਦਰ ਗੋਹੇ ਵਾਂਗਰਾਂ, ਕਿਸਾਨਾਂ ਦੁਆਰਾ ਮੈਦਾਨਾਂ ਉੱਤੇ ਵੱਢੇ ਹੋਏ ਛੱਡੇ ਗਏ ਅਨਾਜ਼ ਵਾਂਗ ਪਈਆਂ ਹੋਣਗੀਆਂ। ਪਰ ਓਥੇ ਉਨ੍ਹਾਂ ਨੂੰ ਕੋਈ ਸਮੇਟਣ ਵਾਲਾ ਨਹੀਂ ਹੋਵੇਗਾ।"'

23 ਯਹੋਵਾਹ ਆਖਦਾ ਹੈ: "ਸਿਆਣੇ ਲੋਕਾਂ ਨੂੰ ਆਪਣੀ ਸਿਆਣਪ ਦੀਆਂ ਫੜਾਂ ਨਹੀਂ ਮਾਰਨੀਆਂ ਚਾਹੀਦੀਆਂ। ਤਾਕਤਵਰ ਲੋਕਾਂ ਨੂੰ ਆਪਣੀ ਤਾਕਤ ਦੀਆਂ ਫਢ਼ਾਂ ਨਹੀਂ ਮਾਰਨੀਆਂ ਚਾਹੀਦੀਆਂ। ਅਮੀਰ ਲੋਕਾਂ ਨੂੰ ਆਪਣੀ ਦੌਲਤ ਦੀਆਂ ਫ਼ਢ਼ਾਂ ਨਹੀਂ ਮਾਰਨੀਆਂ ਚਾਹੀਦੀਆਂ।24 ਪਰ ਜੇ ਕੋਈ ਫ਼ਢ਼ਾਂ ਮਾਰਨਾ ਹੀ ਚਾਹੁੰਦਾ ਹੈ ਤਾਂ ਉਸਨੂੰ ਇਨ੍ਹਾਂ ਗੱਲਾਂ ਦੀਆਂ ਫ਼ਢ਼ਾਂ ਮਾਰਨ ਦਿਓ: ਉਸਨੂੰ ਫ਼ਢ਼ਾਂ ਮਾਰਨ ਦਿਓ ਕਿ ਉਸਨੇ ਮੈਨੂੰ ਜਾਨਣਾ ਸਿਖਿਆ। ਉਸ੍ਸਨੂੰ ਫਢ਼ਾਂ ਮਾਰਨ ਦਿਓ ਕਿ ਉਹ ਸਮਝਦਾ ਹੈ ਕਿ ਮੈਂ ਯਹੋਵਾਹ ਹਾਂ, ਕਿ ਮੈਂ ਮਿਹਰਬਾਨ ਅਤੇ ਨਿਰਪੱਖ ਹਾਂ, ਕਿ ਮੈਂ ਧਰਤੀ ਉੱਤੇ ਸ਼ੁਭ ਗੱਲਾਂ ਕਰਦਾ ਹਾਂ। ਮੈਂ ਇਨ੍ਹਾਂ ਗੱਲਾਂ ਨੂੰ ਪਿਆਰ ਕਰਦਾ ਹਾਂ। ਇਹ ਸੰਦੇਸ਼ ਯਹੋਵਾਹ ਵੱਲੋਂ ਸੀ।25 ਇਹ ਸੰਦੇਸ਼ ਯਹੋਵਾਹ ਵੱਲੋਂ ਹੈ। "ਸਮਾਂ ਆ ਰਿਹਾ ਹੈ ਜਦੋਂ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਸਜ਼ਾ ਦੇਵਾਂਗਾ ਜਿਨ੍ਹਾਂ ਨੇ ਸਿਰਫ਼ ਸਰੀਰਕ ਤੌਰ ਤੇ ਹੀ ਸੁੰਨਤ ਕਰਵਾਈ ਹੈ।26 ਮੈਂ ਮਿਸਰ, ਯਹੂਦਾਹ, ਅਦੋਮ, ਅੰਮੋਨ, ਮੋਆਬ ਕੌਮਾਂ ਦੇ ਲੋਕਾਂ ਅਤੇ ਉਨ੍ਹਾਂ ਸਾਰੇ ਲੋਕਾਂ ਬਾਰੇ ਗੱਲਾਂ ਕਰ ਰਿਹਾ ਹਾਂ ਜਿਹੜੇ ਮਾਰੂਬਲ ਅੰਦਰ ਰਹਿੰਦੇ ਹਨ। ਉਨ੍ਹਾਂ ਮੁਲਕਾਂ ਦੇ ਲੋਕਾਂ ਦੀ ਸੱਚਮੁੱਚ ਸਰੀਰਕ ਤੌਰ ਤੇ ਸੁੰਨਤ ਕੀਤੀ ਗਈ ਸੀ। ਪਰ ਇਸਰਾਏਲ ਦੇ ਪਰਿਵਾਰ ਦੇ ਲੋਕਾਂ ਦੀ ਦਿਲਾਂ ਅੰਦਰ ਸੁੰਨਤ ਨਹੀਂ ਸੀ ਕੀਤੀ ਗਈ।"

 
adsfree-icon
Ads FreeProfile